(ਅਪਰਾਧੀ ਜਾਂ ਰੋਸ ਕਰਤਾ)
ਅੰਤਰਾਸ਼ਟਰੀ ਪੱਧਰ ਤੇ ਸਿੱਖ ਸਮਾਜ ਦੇ ਸਨਮੁੱਖ ਸਭ ਤੋਂ ਵੱਡੀ ਚੁਣੌਤੀ ਸਵਿਟਜ਼ਰਲੈਂਡ ਵਿਚ ਰਹਿ ਰਹੇ ਉਨ੍ਹਾਂ ਚਾਰ ਸਿੱਖ ਅਗਵਾਕਾਰਾਂ ਨੂੰ ਸਵਿਟਜ਼ਰਲੈਂਡ ਸਰਕਾਰ ਵੱਲੋਂ ਦੇਸ਼ ਨਿਕਾਲਾ ਦੇਣ ਦੇ ਹੁਕਮ ਦੀ ਹੈ। ਇਹ ਬਹੁਤ ਹੀ ਗੰਭੀਰ ਹਾਲਾਤ ਬਣ ਗਏ ਹਨ। ਜਿਹੜੀ ਸਵਿਟਜ਼ਰਲੈਂਡ ਸਰਕਾਰ 16 ਸਾਲ ਪਹਿਲਾਂ ਖੁਦ ਆਪਣੀ ਹੈਡਰਲ ਕੋਰਟ ਵਿਚ ਇਹ ਲਿਖਤ ਵਿਚ ਭਰੋਸਾ ਦਿੰਦੀ ਹੈ ਕਿ ਉਹ ਇਨ੍ਹਾਂ ਅਗਵਾਕਾਰਾਂ ਨੂੰ ਆਪਣੇ ਦੇਸ਼ ਵਿਚੋਂ ਨਹੀਂ ਕੱਢੇਗੀ, ਅੱਜ ਉਹੀ ਸਵਿਸ ਸਰਕਾਰ ਇਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਨਿਕਲ ਜਾਣ ਦੇ ਹੁਕਮ ਕਰ ਚੁੱਕੀ ਹੈ। ਸਵਿਸ ਸਰਕਾਰ ਆਪਣੀ ਪੁਲਿਸ ਨੂੰ ਵੀ ਇਹ ਨਿਰਦੇਸ਼ ਦੇ ਚੁੱਕੀ ਹੈ ਕਿ ਇਨ੍ਹਾਂ ਨੂੰ ਫੜ ਕੇ ਜ਼ਬਰੀ ਭਾਰਤ ਡਿਪੋਰਟ ਕਰ ਦਿੱਤਾ ਜਾਵੇ।
ਅਜਿਹੇ ਹਾਲਾਤ ਸਵਿਸ ਅਤੇ ਭਾਰਤ ਵਿਚਕਾਰ ਹਥਿਆਰਾਂ ਦੀ ਤਜ਼ਾਰਤ ਕਰਕੇ ਸਾਹਮਣੇ ਆਏ ਹਨ। ਵਿਸ਼ਵ ਵਿਚ ਇਹ ਪਹਿਲਾਂ ਮੁੱਦਾ ਹੈ ਕਿ ਜਦ ਯੂਰਪੀਅਨ ਦੇਸ਼ਾਂ ਵਿਚੋਂ ਸਵਿਟਜ਼ਰਲੈਂਡ ਵਰਗਾ ਦੇਸ਼, ਜਿੱਥੇ ਕਿ ਮਨੁੱਖੀ ਅਧਿਕਾਰਾਂ ਜਨੇਵਾ ਦੇ ਹੈਡ ਕਵਾਟਰ ਹੋਣ, ਉਹ ਮੁਲਕ ਹਥਿਆਰਾਂ ਨੂੰ ਵੇਚਣ ਵਾਸਤੇ ਚਾਰ ਸਿੱਖ ਮਨੁੱਖਾਂ ਦੀ ਤਜ਼ਾਰਤ ਕਰਕੇ ਭਾਰਤ ਨਾਲ ਅਰਬਾਂ ਰੁਪਈਆਂ ਦਾ ਸੌਦਾ ਕਰੇ। ਇਸ ਤੋਂ ਵੀ ਵੱਧ ਹੈਰਾਨਗੀ ਦੀ ਗੱਲ ਇਹ ਹੈ ਕਿ ਸਮੁੱਚਾ ਵਿਸ਼ਵ ਚਾਰ ਸਿੱਖ ਮਨੁੱਖਾਂ ਨੂੰ ਦੁਨੀਆਂ ਵਿਚ ਕਤਲੋ-ਗਾਰਤ ਪੈਦਾ ਕਰਨ ਵਾਲੇ ਹਥਿਆਰਾਂ ਦੀ ਤਜ਼ਾਰਤ ਦੇ ਸੌਦੇ ਦਾ ਸ਼ਿਕਾਰ ਚੁੱਪ-ਚਾਪ ਬਣਵਾ ਦੇਣ। ਹੁਣ ਇਹ ਸਾਬਤ ਹੋ ਗਿਆ ਹੈ ਕਿ ਭਾਰਤ ਦੀ ਸਰਜ਼ਮੀਂ ਤੇ ਹੀ ਨਹੀਂ ਸਿੱਖਾਂ ਨੂੰ ਜਿਉਂਦਾ ਜਾਂ ਮੁਰਦਾ ਵੇਚਣ ਲਈ ਅੰਤਰਾਸ਼ਟਰੀ ਪੱਧਰ ਤੇ ਵੀ ਤਜ਼ਾਰਤ ਆਰੰਭ ਹੋ ਚੁੱਕੀ ਹੈ। ਜਿਹੜਾ ਸਿੱਖ ਸਮੁਦਾਇ ਮੂੰਹ ਵਿਚ ਘੁੰਗਣੀਆਂ ਪਾ ਕੇ ਦੜ ਵੱਟ ਚੁੱਪ ਹੋ ਗਿਆ ਹੈ ਉਸ ਨੂੰ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਹਥਿਆਰਾਂ ਨੂੰ, ਆਪਣੀ ਵਿਉਪਾਰਕ ਸੰਧੀਆਂ ਨੂੰ ਪੂਰਾ ਕਰਨ ਲਈ ਹੁਣ ਬਾਕੀ ਦਾ ਵਿਸ਼ਵ ਵੀ ਭਾਰਤ ਨਾਲ ਸਿੱਖਾਂ ਦੇ ਸੌਦੇ ਕਰਨ ਲੱਗ ਪਵੇਗਾ। ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਵਿਸ਼ਵ ਭਰ ਵਿਚ ਸ਼ਰਨਾਰਥੀ ਵਜੋਂ ਸ਼ਰਨ ਲੈਣ ਵਾਲੇ ਸਮੂਹ ਸਿੱਖਾਂ ਲਈ ਇਹ ਹੰਗਾਮੀ ਹਾਲਾਤ ਹਨ। ਕਿਉਂਕਿ ਜਿਸ ਲਿਖਤ ਦੇ ਤਹਿਤ ਅਤੇ ਜਿਹੜੇ ਪ੍ਰਮਾਣ ਦੇ ਕੇ ਸਵਿਟਜ਼ਰਲੈਂਡ ਤੋਂ ਸ. ਕਰਨ ਸਿੰਘ, ਹਰਮਿੰਦਰ ਸਿੰਘ, ਦਲੀਪ ਸਿੰਘ ਅਤੇ ਜਸਬੀਰ ਸਿੰਘ ਨੂੰ ਭਾਰਤ ਵਾਪਸ ਭੇਜੇ ਜਾਣ ਦੇ ਹੁਕਮ ਫਾਜ਼ਿਲ ਕੀਤੇ ਗਏ ਹਨ ਉਸ ਲਿਖਤ ਦੇ ਅਧਾਰ ਤੇ ਇਨ੍ਹਾਂ ਤੋਂ ਬਾਅਦ ਵਾਰੋ ਵਾਰੀ ਬਾਕੀ ਦੇ ਸ਼ਰਨਾਰਥੀ ਸਟੇਟਸ ਰੱਖਦੇ ਸਿੱਖਾਂ ਨੂੰ ਵੀ ਭਾਰਤ ਭੇਜਿਆ ਜਾਵੇਗਾ। ਇਹ ਆਰੰਭ ਹੈ। ਇਸ ਦਾ ਅੰਤ ਤਾਂ ਰੱਬ ਹੀ ਜਾਣੇ ਕੀ ਹੋਵੇਗਾ ?
ਸਿੱਖ ਕੌਮ ਨੂੰ ਅਤੇ ਕੌਮ ਦੇ ਸਿਆਸੀ, ਧਾਰਮਿਕ, ਮਨੁੱਖੀ ਅਧਿਕਾਰਾਂ ਦੇ ਅਤੇ ਸਮਾਜਿਕ ਲੀਡਰਾਂ ਨੂੰ ਹੁਣ ਚਾਹੀਦਾ ਹੈ ਕਿ ਉਹ ਸਮੇਂ ਅਤੇ ਕਾਨੂੰਨ ਦੇ ਹਮਰਾਹ ਹੋ ਕੇ ਆਪਣੇ ਜ਼ਜ਼ਬਾਤੀ ਧਾਰਮਿਕ ਰੌਣੇ ਧੌਣੇ ਬੰਦ ਕਰਕੇ ਮਾਨਵੀ, ਕਾਨੂੰਨੀ, ਸੰਵਿਧਾਨਿਕ ਅਤੇ ਕੁਦਰਤੀ ਅੰਤਰਾਸ਼ਟਰੀ ਪਹੁੰਚ ਨੂੰ ਅਪਨਾਉਣਾ ਸਿੱਖਣ। ਜਦ ਤੱਕ ਹੁਣ ਸਿੱਖਾਂ ਨੂੰ ਦਰਪੇਸ ਚੁਣੌਤੀਆਂ ਇਸ ਨਜ਼ਰੀਏ ਅਤੇ ਫਰੇਮ ਵਰਕ ਵਿਚ ਫਿੱਟ ਕਰਕੇ ਸਿੱਖ ਦੁਨੀਆਂ ਸਨਮੁੱਖ ਨਹੀਂ ਰੱਖਦੇ ਉਦੋਂ ਤੱਕ ਸਿੱਖਾਂ ਦੇ ਸੰਘਰਸ਼ ਨਾਲ ਅੰਤਰਾਸ਼ਟਰੀ ਸਮੁਦਾਇ ਕਦੇ ਵੀ ਨਹੀਂ ਜੁੜੇਗਾ। ਵਰਤਮਾਨ ਤੱਕ ਹਾਲੇ ਸਿੱਖ ਸਮਾਜ ਇਸ ਪੱਖ ਤੋਂ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ।
ਸਿੱਖਾਂ ਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਭਾਰਤ ਨਾਲ ਅੰਤਿਮ ਵਿਲੈ ਹੈ ਜਾਂ ਨਹੀਂ। ਅਗਰ ਹੈ ਤਾਂ ਫਿਰ ਉਹ ਕਿਹੜੇ ਕਿਹੜੇ ਅਧਾਰਾਂ ਤੇ ਹੈ ? ਹੌਰ ਅਗਰ ਨਹੀਂ ਹੈ ਤਾਂ ਉਸ ਦੇ ਕੀ ਕਾਰਨ ਹਨ ? ਅਤੇ ਕੀ ਉਹ ਕਾਰਨ ਅੰਤਰਾਸ਼ਟਰੀ ਪੱਧਰ ਤੇ ਸਵੀਕਾਰ ਹੋਣ ਲਾਇਕ ਹਨ ਜਾਂ ਨਹੀਂ ? ਇਨ੍ਹਾਂ ਸੰਕਲਪਾਂ ਨੂੰ ਅੱਜ ਤੱਕ ਸਿੱਖ ਕੌਮ ਵਿਚ ਕਦੇ ਛੋਹਿਆ ਹੀ ਨਹੀਂ ਗਿਆ। ਇਸੇ ਥੁੜ੍ਹ ਕਰਕੇ ਹੀ ਸਿੱਖ ਕੌਮ ਆਪਣੇ ਅੰਤਾਂ ਦੇ ਸੰਘਰਸ਼ ਦੇ ਬਾਵਜੂਦ ਲੱਖਾਂ ਕੁਰਬਾਨੀਆਂ ਦੇ ਕੇ ਵੀ ਅੱਜ ਆਪਣੇ ਆਪ ਨੂੰ ਠੱਗੀ ਅਤੇ ਹਾਰੀ ਮਹਿਸੂਸ ਕਰਦੀ ਹੈ। ਸਿੱਖ ਲੀਡਰਸ਼ਿਪ ਉਸ ਦੀਆਂ ਕਮਜ਼ੋਰੀਆਂ ਅਤੇ ਸਿੱਖ ਕੌਮ ਦੀਆਂ ਅੰਦਰੂਨੀ ਊਣਤਾਈਆਂ ਦੀਆਂ ਬੁਰਾਈਆਂ ਗਿਣਾ ਗਿਣਾ ਕੇ ਹੀ ਅਤੇ ਉਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਹਿੱਤ ਸੰਘਰਸ਼ ਵਿੱਢ ਵਿੱਢ ਕੇ ਹੀ ਖੱਜ਼ਲ ਖੁਆਰ ਕਰਦੇ ਆ ਰਹੇ ਹਨ। ਦਰਅਸਲ ਇਹ ਸਭ ਲੋਕ ਨਿੱਜ ਪ੍ਰਸਤ, ਸਵਾਰਥੀ ਅਤੇ ਆਪੋ ਆਪਣੀ ਦੁਕਾਨਦਾਰੀ ਨੂੰ ਚਲਾਉਣ ਹਿੱਤ ਕੌਮੀ ਵਿਉਪਾਰੀ ਬਣ ਚੁੱਕੇ ਹਨ। ਇਹ ਰਹਿਬਰ ਨਹੀਂ ਰਹੇ। ਇਹੋ ਵਜ੍ਹਾ ਹੈ ਕਿ ਅੱਜ ਦੁਨੀਆਂ ਨੂੰ ਸਿੱਖ ਇਹ ਸਪਸ਼ਟ ਨਹੀਂ ਕਰ ਸਕੇ ਕਿ ਜਿਸ ਭਾਰਤ ਵਿਚ ਉਹ ਰਹਿ ਰਹੇ ਹਨ ਉਥੇ ਹੁਣ ਉਨ੍ਹਾਂ ਨੂੰ ਕਿਸ ਗੱਲ ਦਾ ਦੁੱਖ ਹੈ ? ਜਦ ਕਿ ਪੰਜਾਬ ਵਿਚ ਅਕਾਲੀ ਸਰਕਾਰ ਹੈ ਅਤੇ ਉਹ ਉਨ੍ਹਾਂ ਦੀ ਆਪਣੇ ਵਲੋਂ ਚੁਣੀ ਗਈ ਸਰਕਾਰ ਹੈ। ਦੇਸ਼ ਦਾ ਇਕ ਸਿੱਖ ਪ੍ਰਧਾਨ ਮੰਤਰੀ ਹੈ। ਫ਼ੌਜ ਦਾ ਪ੍ਰਮੁੱਖ ਵੀ ਸਿੱਖ ਹੈ। ਯੋਜਨਾ ਕਮਿਸ਼ਨ ਦਾ ਚੇਅਰਮੈਨ ਵੀ ਸਿੱਖ ਹੈ। ਹੋਰ ਸਿੱਖ ਕੀ ਚਾਹੁੰਦੇ ਹਨ ? ਜਦ ਇਹ ਪੁੱਛਿਆ ਜਾਂਦਾ ਹੈ ਤਾਂ ਸਿੱਖਾਂ ਪਾਸ ਇਸ ਦਲੀਲ ਦਾ ਕੋਈ ਤਰਕ ਸੰਗਤ ੳੇੁੱਤਰ ਨਹੀਂ ਹੁੰਦਾ।
ਸਵਿਟਜ਼ਰਲੈਂਡ ਸਰਕਾਰ ਨੇ ਇਨ੍ਹਾਂ ਅਧਾਰਾਂ ਤੇ ਹੀ ਚਾਰ ਸਿੱਖ ਅਗਵਾਕਾਰਾਂ ਨੂੰ ਆਪਣੇ ਦੇਸ਼ ਵਿਚੋਂ ਨਿਕਲ ਜਾਣ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਆਦੇਸ਼ਾਂ ਦੇ ਵਿਰੁੱਧ ਮੈਂ ਜਾਤੀ ਤੌਰ ਤੇ ਜਨੇਵਾ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਇਨ੍ਹਾਂ ਦਾ ਕੇਸ ਭੇਜਿਆ ਹੈ। ਇਨ੍ਹਾਂ ਨੇ ਵੀ ਆਪਣਾ ਕੇਸ ਜਨੇਵਾ ਵਿਖੇ ਮਨੁੱਖੀ ਅਧਿਕਾਰ ਸੰਗਠਨ ਵਿਚ ਲਗਾਇਆ ਹੈ। ਇਹ ਹੁਣ ਸਿੱਖਾਂ ਦੇ ਬਚਾਅ ਲਈ ਆਖਰੀ ਅੰਤਰਾਸ਼ਟਰੀ ਮੰਚ ਹੈ। ਜੇ ਸਿੱਖ ਇਸ ਮੰਚ ਤੋਂ ਆਪਣੇ ਪੱਖ ਵਿਚ ਨਿਰਣੇ ਲੈਣ ਤੋਂ ਅਸਮਰੱਥ ਹੋ ਜਾਂਦੇ ਹਨ ਤਾਂ ਵਿਸ਼ਵ ਭਰ ਵਿਚੋਂ ਲਗਭਗ ਡੇਢ ਲੱਖ ਸਿੱਖ ਭਾਰਤ ਹਵਾਲੇ ਕਰ ਦਿੱਤੇ ਜਾਣਗੇ। ਇਹ ਗੱਲ ਸਿੱਖਾਂ ਨੂੰ – ਪੰਥ ਦੇ ਹਿੱਤ 'ਚ ਤੇ ਅੰਤਰਾਸ਼ਟਰੀ ਪੱਧਰ ਤੇ ਵਿਚਰ ਰਹੇ ਸਿੱਖ ਸੰਗਠਨਾਂ ਨੂੰ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ। ਇਸ ਲਈ ਮੈਂ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਵਲੋਂ ਸਮੂਹ ਸਿੱਖਾਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਾ ਹਾਂ।
ਸਾਨੂੰ ਪਹਿਲਾਂ ਸਭ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਨਾਂ ਸਿੱਖ ਲੀਡਰਾਂ ਨੂੰ ਕੌਮੀ ਪੱਧਰ ਤੇ ਅਵਾਮ ਚਮਕਾਈ ਗਿਆ ਹੈ, ਉਨ੍ਹਾਂ ਦਾ ਅਤੇ ਸਿੱਖ ਸ਼ਰਨਾਰਥੀਆਂ ਅਤੇ ਸ਼ਰਨਾਰਥੀ ਸਿੱਖਾਂ ਦੇ ਰਿਸ਼ਤੇਦਾਰਾਂ ਦਾ ਅੰਤਰਾਸ਼ਟਰੀ ਪੱਧਰ ਤੇ ਕੌਮੀ ਸੰਘਰਸ਼ ਵਿਚ ਖ਼ਾਲਸਤਾਨੀ ਸਰੋਕਾਰ ਸਿਰਫ ਇਤਨਾ ਕੁ ਰਿਹਾ ਹੈ ਕਿ ਇਨ੍ਹਾਂ ਸ਼ਰਨਾਰਥੀ ਸਿੱਖਾਂ ਨੇ ਪਹਿਲਾਂ ਕੌਮ ਨੂੰ ਜ਼ਜ਼ਬਾਤੀ ਤੌਰ ਤੇ ਲੁੱਟਿਆ ਅਤੇ ਆਪਣਾ ਬੁੱਤਾ ਸਾਰਨ ਤੋਂ ਬਾਅਦ ਸੰਘਰਸ਼ ਅਤੇ ਕੌਮ ਤਿਆਗ ਕੇ ਦੁਕਾਨਦਾਰੀ ਵਾਲੀ ਧੜੇਬੰਦੀ ਵਿਚ ਉਲਝ ਗਏ, ਅਤੇ ਆਪਣੇ ਧਰਮ ਦੀ ਅੱਡਰੀ ਅਤੇ ਵਿਲੱਖਣ ਪਹਿਚਾਣ ਨੂੰ ਛੱਡ ਗਏ। ਇਨ੍ਹਾਂ ਦੀ ਇਸ ਹਰਕਤ ਨੇ ਖ਼ਾਲਸਤਾਨ ਦੇ ਸੰਕਲਪ ਨੂੰ ਸਭ ਤੋਂ ਵੱਡੀ ਢਾਹ ਮਾਰੀ ਹੈ। ਜਦ ਕਿ ਇਹ ਲੋਕ ਵਿਦੇਸ਼ਾਂ ਵਿਚ ਸਿਰਫ ਤੇ ਸਿਰਫ ਪੰਥ ਖ਼ਾਲਸੇ ਦੇ ਖ਼ਾਲਸਤਾਈ ਸੰਕਲਪ ਵਿਚਲੇ ਗੁਰਮਤਿ ਸੱਭਿਅਤਾ ਦੇ ਗੁਰਮੁੱਖੀ ਸੱਭਿਆਚਾਰ ਦੇ ਅੱਡਰੇ ਅਤੇ ਵਿਲੱਖਣਪਣ ਕਰਕੇ ਹੀ ਟਿਕੇ ਹਨ। ਇਨ੍ਹਾਂ ਲੋਕਾਂ ਨੇ ਪੰਥ ਖ਼ਾਲਸੇ ਦਾ ਇਸ ਕਦਰ ਜ਼ਜ਼ਬਾਤੀ ਸ਼ੋਸ਼ਣ ਕੀਤਾ ਕਿ ਹੁਣ ਖ਼ਾਲਸਾ ਖੁਦ ਦੜ੍ਹ ਵੱਟ ਗਿਆ ਹੈ। ਪੰਥ ਖ਼ਾਲਸੇ ਦੇ ਚੁੱਪ ਹੋਣ ਦਾ ਸਭ ਤੋਂ ਅਹਿਮ ਕਾਰਨ ਅਜਿਹੇ ਅਨਸਰਾਂ ਦੇ ਭਾਰਤ ਵਿਚਲੇ ਸਿੱਖ ਲੀਡਰਸ਼ਿਪ ਦੇ ਸੰਘਰਸ਼ ਨਾਲ ਜੁੜੇ ਉਨ੍ਹਾਂ ਲੀਡਰਾਂ ਨਾਲ ਸਥਾਪਿਤ ਸੰਬੰਧਾਂ ਦੀ ਭ੍ਰਿਸ਼ਟਾਚਾਰੀ ਕਾਰਵਾਈ ਕਰਕੇ ਵੀ ਹੈ। ਇਨ੍ਹਾਂ ਸ਼ਰਨਾਰਥੀਆਂ ਦਾ ਅੰਤਰਾਸ਼ਟਰੀ ਸੰਬੰਧ ਪੰਜਾਬ ਵਿਚਲੀ ਲੀਡਰਸ਼ਿਪ ਨਾਲ ਪੰਜਾਹ ਹਜ਼ਾਰ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਉਨ੍ਹਾਂ ਲੀਡਰਾਂ ਦੇ ਜੱਥੇਬੰਦਕ ਲੈਟਰ ਪੈਡ ਤੇ ਚਿੱਠੀਆਂ ਹਾਸਲ ਕਰਨ ਅਤੇ ਵਿਦੇਸ਼ਾਂ ਵਿਚੋਂ ਗੁਰੂ ਕੀ ਗੋਲਕ ਨੂੰ ਲੁੱਟ ਕੇ ਅੱਧੋ ਅੱਧ ਕਰਨ ਤੱਕ ਦਾ ਵਿਉਪਾਰੀ ਸੰਬੰਧ ਬਣ ਕੇ ਰਹਿ ਗਿਆ ਹੈ। ਜਿਸ ਵਿਚ ਕੌਮੀ ਸੁਤੰਤਰਤਾ ਦਾ ਸੰਗਰਾਮ ਕੁਰਬਾਨੀ, ਤਿਆਗ, ਸੇਵਾ, ਅਤੇ ਆਪਾ ਵਾਰਨ ਦੇ ਗੁਣਾਂ ਨੂੰ ਤਿਆਗ ਕੇ ਭ੍ਰਿਸ਼ਟ ਅਮਲਾਂ ਦੇ ਲੇਖੇ ਲੱਗ ਸਾਹ ਸਤ ਵਹੀਣਾ ਹੋ ਗਿਆ ਹੈ। ਅਜਿਹੇ ਲੋਕਾਂ ਨੂੰ ਵੀ ਇਨ੍ਹਾਂ ਲੋਕਾਂ ਨੇ ਕੌਮੀ ਸੰਗਰਾਮ ਦੇ ਨਾਂ ਤੇ ਦੁਨੀਆਂ ਭਰ ਵਿਚ ਸੈਟ ਕੀਤਾ, ਜਿਹੜੇ ਕਦੇ ਵੀ ਕੌਮੀ ਸੰਘਰਸ਼ ਦਾ ਨਾ ਕਦੇ ਹਿੱਸਾ ਰਹੇ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਇਸ ਦਾ ਚਿੱਤ ਚੇਤੇ ਆਇਆ। ਪੁਲਿਸ ਦੇ ਏਜੈਂਟ ਭਾਰਤੀ ਸੂਹੀਆ ਏਜੰਸੀਆਂ ਦੇ ਏਜੈਂਟ, ਆਰੀਆ ਸਮਾਜੀ, ਜਨਸੰਘੀ ਅਤੇ ਆਰ.ਐਸ.ਐਸ ਨਾਲ ਸੰਬੰਧਿਤ ਹਜ਼ਾਰਾਂ ਹੀ ਅਣਮਤੀਆਂ ਨੇ ਵਿਕਾਊ ਖ਼ਾਲਸਤਾਨੀ ਲੀਡਰਾਂ ਪਾਸੋਂ ਅਤੇ ਉਨ੍ਹਾਂ ਦੇ ਰਾਜਨੀਤਿਕ ਸੰਗਠਨਾਂ ਪਾਸੋਂ, ਫੈਡਰੇਸ਼ਨਾਂ ਦੇ ਪ੍ਰਧਾਨਾਂ ਅਤੇ ਤਥਾ ਕਥਿਤ ਅਕਾਲੀ ਲੀਡਰਾਂ ਪਾਸੋਂ ਮੂੰਹ ਮੰਗੀਆਂ ਕੀਮਤਾਂ ਤੇ ਚਿੱਠੀਆਂ ਅਤੇ ਝੂਠੇ ਸਬੂਤ ਹਾਸਲ ਕੀਤੇ ਤੇ ਇੰਜ ਖ਼ਾਲਸਤਾਨ ਦੇ ਸੰਘਰਸ਼ ਦੇ ਨਾਂ ਹੇਠ ਅੰਤਰਾਸ਼ਟਰੀ ਪੱਧਰ ਤੇ ਖ਼ਾਲਸਤਾਨੀ ਸਿੱਖ ਸ਼ਰਨਾਰਥੀ ਬਣ ਆਪਣੇ ਆਪ ਨੂੰ ਸੈਟਲ ਕਰ ਲਿਆ। ਜਿਹੜੇ ਦੂਰੋਂ ਨੇੜਿੳੇੁਂ ਸੰਘਰਸ਼ ਨਾਲ ਜੁੜੇ ਸਨ ੳੇੁਨ੍ਹਾਂ 'ਚੋਂ ਬਥੇਰਿਆਂ ਨੇ 'ਸਿੱਖੀ' ਦਾ ਤਿਆਗ ਕਰ ਦਿੱਤਾ। ਇਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਹਾਲੇ ਵੀ ਵਿਦੇਸ਼ਾਂ ਵਿਚ ਸਿੱਖਾਂ ਦੇ ਅਤੇ ਸੰਘਰਸ਼ ਦੇ ਬੁਲਾਰੇ ਬਣੇ ਫਿਰਦੇ ਹਨ। ਇਤਨਾ ਹੀ ਨਹੀਂ ਇਨ੍ਹਾਂ ਦੇ ਸੰਗਠਨਾਂ ਵਿਚ ਉੱਚ ਪੱਧਰ ਤੇ ਅਹੁਦੇਦਾਰ ਵੀ ਹਨ। ਜਿਨ੍ਹਾਂ ਕਰਕੇ ਸਿੱਖ ਕੌਮ ਦਾ ਖ਼ਾਲਸਤਾਈ ਰਾਸ਼ਟਰਵਾਦੀ ਸੰਘਰਸ਼ ਮੂੰਹ ਭਾਣੇ ਡਿੱਗ ਗਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਕੌਡੀਆਂ ਕਾਰਨ ਦਿੱਲੀ ਦਰਬਾਰ ਵਿਚ ਮੱਛੀ ਬਜ਼ਾਰ ਵਾਂਗ ਹਰ ਕੋਈ ਵਿਕਣ ਲਈ ਤਰਲੋ ਮੱਛੀ ਹੋਈ ਫਿਰਦਾ ਹੈ, ਤੇ ਜਿਹੜਾ ਵਧੀਆ ਵਿਕ ਜਾਂਦਾ ਹੈ ਤੇ ਅੱਗੋਂ ਹੋਰ ਵਿਕਾਊ ਮਾਲ ਦੇਣ ਦੇ ਸੌਦੇ ਕਰ ਜਾਂਦਾ ਹੈ ਉਹ ਲੀਡਰ ਬਣ ਜਾਂਦਾ ਹੈ, ਤੇ ਜਿਹੜਾ ਵਿਕ ਤਾਂ ਜਾਂਦਾ ਹੈ ਪਰ ਅੱਗੋਂ ਵਿਕਾਊ ਮਾਲ ਦੇਣ ਦੇ ਸੌਦੇ ਨਹੀਂ ਕਰਦਾ, ਉਹ ਪਿਛਲੱਗ ਸਮਰਥਕ ਬਣ ਕੇ ਰਹਿ ਜਾਂਦਾ ਹੈ। ਸਵੀਟਜ਼ਰਲੈਂਡ ਵਿਚ ਵਾਪਰੇ ਸਮੁੱਚੇ ਕਾਂਡ ਨੇ ਸਿੱਖ ਕੌਮ ਅੰਦਰਲੀ ਖ਼ਾਲਸਤਾਈ ਪੰਥਕ ਫਿਜ਼ਾ ਵਿਚ ਘੁਸਪੈਠੀ ਇਸ ਖ਼ਾਲਸਤਾਨੀ ਸੰਘਰਸ਼ ਵਿਚਲੀਆਂ ਇਨ੍ਹਾਂ ਕਾਲੀਆਂ ਭੇਡਾਂ ਨੂੰ ਉਘੇੜ ਕੇ ਸਾਹਮਣੇ ਲੈ ਆਉਂਦਾ ਹੈ। ਤਰਾਸਦੀ ਇਹ ਹੈ ਕਿ ਪੰਥ ਖ਼ਾਲਸਾ ਦੀ ਸਮੁੱਚੀ ਫਿਜ਼ਾ ਤੇ ਕੁਰਬਾਨੀਆਂ ਦੀ ਦਾਸਤਾਨ ਸੁਣਾ ਕੇ ਤਰਸ ਦੇ ਅਧਾਰ ਤੇ ਅਜਿਹੀਆਂ ਭੇਡਾਂ ਹੀ ਕਾਬਜ਼ ਹਨ। ਇਸ ਲਈ ਅਜਿਹੇ ਨਕਾਰਖ਼ਾਨੇ ਵਿਚ ਵਜਦੀ ਤੂਤੀ ਸੁਣਾਈ ਨਹੀਂ ਦਿੰਦੀ। ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਪੰਥ ਖ਼ਾਲਸਾ ਦੜ ਵੱਟ ਚੁੱਕਾ ਹੈ। ਉਸ ਦਾ ਦੜ ਵੱਟਣ ਦਾ ਪ੍ਰਮੁੱਖ ਕਾਰਨ ਸਿੱਖ ਸਮਾਜ ਦੀ ਇਹੋ ਅੰਦਰੂਨੀ ਸਚਾਈ ਹੈ।
ਅੰਤਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਪਾਸ ਜਨੇਵਾ ਵਿਖੇ ਸਿੱਖ ਅਗਵਾਕਾਰਾਂ ਦਾ ਕੇਸ ਪਹੁੰਚ ਚੁੱਕਾ ਹੈ। ਇਸ ਸਰਵਉੱਚ ਸੰਗਠਨ ਨੇ ਸੁਣਵਾਈ ਲਈ ਇਸ ਕੇਸ ਨੂੰ ਦਾਖਲ ਵੀ ਕਰ ਲਿਆ ਹੈ। ਇਹ ਪਹਿਲੇ ਪੜਾਅ ਦੀ ਹਾਸਲ ਹੋਈ ਕਾਮਯਾਬੀ ਹੈ। ਪਰ ਸਫਲਤਾ ਹਾਲੇ ਬੜੀ ਦੂਰ ਹੈ। ਉਸ ਵਾਸਤੇ ਸਮਾਂ ਸਿਰਫ ਇਕ ਮਹੀਨੇ ਦਾ ਹੈ। ਸਿੱਖ ਸੰਗਠਨ ਇਤਨੇ ਘੱਟ ਸਮੇਂ ਵਿਚ ਤਾਂ ਕਦੇ ਆਪਣੀ ਮੀਟਿੰਗ ਵੀ ਨਹੀਂ ਕਰ ਪਾਂਦੇ। ਸੋਚ ਵਿਚਾਰ ਕੇ ਰਣ ਨੀਤੀ ਤਾਂ ਤਹਿ ਕਰਨੀ ਬੜੀ ਦੂਰ ਦੀ ਗੱਲ ਹੈ। ਕੀ ਵਿਸ਼ਵ ਵਿਆਪੀ ਸਿੱਖਾਂ ਪਾਸੋਂ ਇਹ ਆਸ ਰੱਖੀ ਜਾਵੇ ਕਿ ਉਹ ਆਪਣੀਆਂ ਉਣਤਾਈਆਂ ਨੂੰ ਸਮਝਦੇ ਹੋਏ ਇਸ ਪਿੜ ਵਿਚ ਸੰਘਰਸ਼ ਦੀ ਵਾਗਡੌਰ ਉਨ੍ਹਾਂ ਨੂੰ ਹੀ ਸੰਭਾਲ ਦੇਣ ਜੋ ਇਸ ਪੜਾਅ ਤੱਕ ਇਕ ਹਾਰੀ ਹੋਈ ਲੜਾਈ ਨੂੰ ਜੇਤੂ ਬਣਾ ਦੇਣ ਲਈ ਲੈ ਅਪੜੇ ਹਨ। ਮੇਰੇ ਖਿਆਲ ਵਿਚ ਸਾਨੂੰ ਉਮੀਦ ਦਾ ਲੜ ਨਹੀਂ ਛੱਡਣਾ ਚਾਹੀਦਾ। ਪਰ ਨਾਲ ਹੀ ਨਾਲ ਅੰਦਰੂਨੀ ਸਚਾਈਆਂ ਤੋਂ ਮੂੰਹ ਵੀ ਨਹੀਂ ਫੇਰਨਾ ਚਾਹੀਦਾ। ਇਸ ਲਈ ਮੈਂ ਹਮੇਸ਼ਾ ਮੁਤਬਾਦਲ ਪ੍ਰਬੰਧ ਨਾਲ ਦੇ ਨਾਲ ਰੱਖਣ ਅਤੇ ਹਮੇਸ਼ਾ ਤਿਆਰ ਕਰਨ ਨੂੰ ਪਹਿਲ ਦੇਣ ਵਾਲਾ ਬੰਦਾ ਹਾਂ। ਜ਼ਾਹਿਰਾ ਤੌਰ ਤੇ ਜਿਨ੍ਹਾਂ ਅਣਮੱਤੀਆਂ ਅਤੇ ਏਜੰਸੀਆਂ ਦੇ ਬੰਦਿਆਂ ਨੇ, ਅਤੇ ਸੰਘਰਸ਼ ਵਿਚ ਨਾਹ ਰਹੇ ਸਿੱਖਾਂ ਨੇ ਪੈਸੇ ਦੇ ਕੇ ਪੰਜਾਬ ਵਿਚਲੇ ਲੀਡਰਾਂ ਨੂੰ ਖਰੀਦ ਕੇ ਅੰਤਰਾਸ਼ਟਰੀ ਪੱਧਰ ਤੇ ਖ਼ਾਲਸਤਾਨਾ ਦੇ ਨਾਂ ਤੇ ਆਪਣੇ ਆਪ ਨੂੰ ਸੈਟਲ ਕੀਤਾ ਹੈ ਉਹ ਹੀ ਅਨਸਰ ਹੁਣ ਜਿੱਤਣ ਲਈ ਸਾਡੇ ਮਾਰੇ ਗਏ ਹੰਭਲੇ ਵਿਚ ਸਭ ਤੋਂ ਵੱਡਾ, ਅਹਿਮ ਅਤੇ ਠੋਸ ਰੌੜਾ ਬਣਨਗੇ। ਕਿੰਨੀ ਕੌੜੀ ਸਚਾਈ ਹੈ ਕਿ ਸਿੱਖਾਂ ਨੇ ਹਮੇਸ਼ਾ ਹੀ ਆਪਣੇ ਹੱਥੀਂ ਆਪਣੀਆਂ ਜੜ੍ਹਾਂ ਵਿਚ ਤੇਲ ਨਹੀਂ ਸਗੋਂ ਗੰਧਕੀ ਤੇਜ਼ਾਬ ਪਾਇਆ ਹੈ। ਅਸੀ ਇਸੇ ਦਾ ਸ਼ਿਕਾਰ ਹਾਂ। ਕੀ ਸਿੱਖ ਆਪਣੀ ਇਸ ਗਲਤੀ ਨੂੰ ਸੁਧਾਰਨ ਲਈ ਤਿਆਰ ਹਨ ? ਸੰਘਰਸ਼ ਦੀ ਫਤਹਿ-ਯਾਬੀ ਇਸ ਸਵਾਲ ਦੇ ਜਵਾਬ 'ਚ ਹੈ।
ਜਨੇਵਾ ਵਿਖੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਸਵਿਸ ਸਰਕਾਰ ਨੇ ਭਾਰਤ ਸਰਕਾਰ ਦੇ ਹੱਥ ਠੋਕੇ ਏਜੰਟ ਵਜੋਂ ਸਿੱਖ ਅਗਵਾਕਾਰਾਂ ਦੇ ਸਵੀਕਾਰ ਹੋਏ ਮੁਕੱਦਮੇ ਨੂੰ ਖਾਰਜ਼ ਕਰ ਦੇਣ ਲਈ ਇਹ ਤਿੰਨ ਅਹਿਮ ਨੁਕਤੇ ਪੇਸ਼ ਕੀਤੇ ਹਨ। (1) ਪੰਥਕ ਕਮੇਟੀ ਦਾ ਮੁੱਖੀ ਵੱਸਣ ਸਿੰਘ ਜਫਰਵਾਲ ਸਵਿਟਜ਼ਰਲੈਂਡ ਤੋਂ ਵਾਪਸ ਭਾਰਤ ਸਵੈ ਇੱਛਾ ਨਾਲ ਚਲਾ ਗਿਆ ਹੈ। ਜਦ ਕਿ ਉਸ ਦੇ ਸਵਿਟਜ਼ਰਲੈਂਡ ਵਿਚ ਰਹਿਣ ਦੇ ਸਾਰੇ ਹੀ ਕਾਗਜ਼ਾਤ ਮੁਕੰਮਲ ਅਤੇ ਫਾਇਨਲ ਸਨ ਤੇ ਉਸ ਨੂੰ ਸ਼ਰਣ ਗਰਾਂਟ ਹੋ ਚੁੱਕੀ ਸੀ। ਉਹ ਇਹ ਲਿਖਤ ਵਿਚ ਖੁਦ ਸਵੈ ਇੱਛਾ ਨਾਲ ਕੈਂਸਲ ਕਰਵਾ ਕੇ ਭਾਰਤ ਮੁੜਿਆ ਹੈ ਅਤੇ ਉੱਥੇ ਮਹਿਫੂਜ਼ ਹੈ। (2) ਭਾਰਤ ਵਿਚ ਇਕ ਸਿੱਖ ਪ੍ਰਧਾਨ ਮੰਤਰੀ ਹੈ ਜਿਸ ਕਰਕੇ ਸਿੱਖ ਭਾਰਤ ਵਿਚ ਮਹਿਫੂਜ਼ ਹਨ। (3) ਪੰਜਾਬ ਵਿਚ ਸਿੱਖਾਂ ਵਲੋਂ ਚੁਣੀ ਹੋਈ ਆਪਣੀ ਅਕਾਲੀ ਸਰਕਾਰ ਹੈ ਅਤੇ ਖ਼ਾਲਸਤਾਨ ਦਾ ਸੰਘਰਸ਼ ਖਤਮ ਹੋ ਚੁੱਕਾ ਹੈ। ਖਾੜਕੂਆਂ ਦੇ ਸਥਾਪਿਤ ਕੀਤੇ ਲੀਡਰ ਅਤੇ ਸੰਸਥਾਵਾਂ ਖੁਦ ਆਪਣੇ ਮੈਨੀਫੈਸਟੋ ਵਿਚ ਇਸਨੂੰ ਤਿਆਗ ਚੁੱਕੀਆਂ ਹਨ।
1984 ਦੀ ਤਰਾਸਦੀ ਅਤੇ ਸਿੱਖ
1984 ਵਿਚ ਜੂਨ ਦੇ ਮਹੀਨੇ ਭਾਰਤ ਨੇ ਸਿੱਖਾਂ ਨੂੰ ਇਸ ਮੌਲਿਕ ਸੰਵਿਧਾਨਿਕ ਕੁਦਰਤੀ ਅਧਿਕਾਰਾਂ ਤੋਂ ਵਾਂਝੇ ਕਰਨ ਹਿੱਤ ਅਤੇ ਅਕਾਲ ਨਸਲ ਦੇ ਅੰਬੈਸਡਰ ਸਿੱਖ ਸਮੁਦਾਇ ਦੀ ਸਿੱਖ ਸੱਭਿਅਤਾ ਦਾ ਸਰਵਨਾਸ਼ ਕਰ ਦੇਣ ਲਈ ਸਿੱਖਾਂ ਨੂੰ ਜ਼ਾਹਿਰਾ ਤੌਰ ਤੇ ਭਾਰਤੀ ਸੰਕਲਪ ਦਾ ਦੁਸ਼ਮਣ ਕਾਨੂੰਨੀ ਤੌਰ ਤੇ ਆਰਡੀਨੈਂਸ ਜਾਰੀ ਕਰ ਕੇ, ਕਾਨੂੰਨੀ ਦੁਸ਼ਮਣ ਸਾਬਤ ਕਰ ਕੇ ਆਪਣੀਆਂ ਫ਼ੌਜਾਂ ਨੂੰ ਸਿੱਖਾਂ ਤੋਂ ਭਾਰਤੀ ਨਾਗਰਿਕ ਹੋਣ ਦਾ ਅਧਿਕਾਰ ਖੋਹ ਕੇ; ਸਿੱਖ ਸੱਭਿਅਤਾ ਦੇ ਵਾਸੀਆਂ ਨੂੰ ਸਪਸ਼ਟ ਤੌਰ ਤੇ ਭਾਰਤ ਦਾ ਦੁਸ਼ਮਣ ਗਰਦਾਨ ਕੇ ਆਪਣੀ ਸੰਪੂਰਨ ਤਾਕਤ ਨਾਲ ਫ਼ੌਜੀ ਹਮਲਾ ਬੋਲ ਦਿੱਤਾ। ਪੰਜ ਲੱਖ ਤੋਂ ਵੱਧ ਫ਼ੌਜ (ਬੀ.ਐਸ.ਐਫ, ਸੀ.ਆਰ.ਪੀ.ਐਫ, ਪੰਜਾਬ ਪੁਲਿਸ ਅਤੇ ਆਰਮੀ ਮਿਲਾ ਕੇ) ਇਕ ਕਰੋੜ ਸਿੱਖ ਸੱਭਿਅਤਾ ਦੇ ਨਿਹੱਥੇ ਸ਼ਹਿਰੀਆਂ ਨੂੰ ਖਤਮ ਕਰਨ ਹਿੱਤ ਟੈਂਕਾਂ, ਤੋਪਾਂ, ਬਖ਼ਤਰਬੰਦ ਗੱਡੀਆਂ, ਹਵਾਈ ਜ਼ਹਾਜ਼ਾਂ ਅਤੇ ਹੈਲੀਕਾਪਟਰਾਂ ਨਾਲ ਸੰਪੂਰਨ ਪੰਜਾਬ ਨੂੰ ਮੁਕੰਮਲ ਤੌਰ ਤੇ ਸੀਲਬੰਦ ਕਰਕੇ ਛੱਤੀ ਥਾਵਾਂ ਤੇ ਇਕੋ ਵਾਰ ਹਮਲਾ ਕੀਤਾ ਗਿਆ। ਜਿਸ ਦਾ ਮੁੱਖ ਨਿਸ਼ਾਨਾ ਸਿੱਖਾਂ ਦਾ ਕੇਂਦਰੀ ਮੀਰੀ ਅਤੇ ਪੀਰੀ ਦਾ ਘਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸੀ। ਇਹ ਹਮਲਾ ਫ਼ੌਜੀ ਨਿਯਮਾਂ, ਅੰਤਰਾਸ਼ਟਰੀ ਜੰਗ ਦੇ ਨਿਯਮਾਂ ਅਤੇ ਜਨੇਵਾ ਕਾਨੂੰਨਾਂ ਦਾ ਸ਼ਰੇਆਮ ਉਲੰਘਣ ਕਰਕੇ ਕੀਤਾ ਗਿਆ। ਨਿਸ਼ਾਨਾ ਬੜਾ ਸਪਸ਼ਟ ਸੀ ਕਿ ਸਿੱਖਾਂ ਦੀ ਨਸਲ ਖਤਮ ਕਰ ਦੇਣੀ ਹੈ। ਇਸ ਗੱਲ ਨੂੰ ਭਾਰਤੀ ਫ਼ੌਜ ਦਾ ਬਰਗੇਡੀਅਰ ਸ੍ਰੀ ਬੀ.ਡੀ.ਰਾਓ ਖੁਦ ਅੰਮ੍ਰਿਤਸਰ ਅਦਾਲਤ ਵਿਚ ਸਵੀਕਾਰ ਕਰ ਗਿਆ ਹੈ। ਉਸਨੇ ਅਦਾਲਤ ਵਿਚ ਦਿੱਤੇ ਬਿਆਨ ਵਿਚ ਖੁਦ ਮੰਨਿਆ ਹੈ ਕਿ ਸੰਵਿਧਾਨਿਕ ਅਤੇ ਅੰਤਰਾਸ਼ਟਰੀ ਕਾਨੂੰਨਾਂ ਅਨੁਸਾਰ ਆਮ ਸਿੱਖ ਸ਼ਹਿਰੀਆਂ ਨੂੰ ਬਚ ਨਿਕਲਣ ਦਾ ਭਾਰਤੀ ਫ਼ੌਜ ਨੇ ਕੋਈ ਮੌਕਾ ਅਤੇ ਅਵਸਰ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਹਮਲੇ ਦੀ ਪਹਿਲਾਂ ਤੋਂ ਚੇਤਾਵਨੀ ਦਿੱਤੀ ਗਈ।
ਪੰਜਾਬ ਨੂੰ ਬਾਹਰੀ ਦੁਨੀਆਂ ਤੋਂ ਕੱਟ ਕੇ, ਬਿਜਲੀ ਅਤੇ ਸੰਚਾਰ ਦੇ ਸਾਰੇ ਸਾਧਨ ਰੋਕ ਕੇ, ਪੰਜਾਬ ਵਿਚੋਂ ਸਾਰੇ ਵਿਦੇਸ਼ੀ ਪੱਤਰਕਾਰ ਬਾਹਰ ਕੱਢ ਕੇ ਅਤੇ ਪੰਜਾਬ ਦੀਆਂ ਖਬਰਾਂ ਛਾਪਣ ਤੇ ਅਤੇ ਭੇਜਣ ਤੇ ਅਤੇ ਕਿਸੇ ਨੂੰ ਵੀ ਦੇਣ ਤੇ ਐਮਰਜੈਂਸੀ ਲਗਾ ਕੇ ਰੋਕ ਲਗਾ ਦਿੱਤੀ ਗਈ ਸੀ। ਪੰਜਾਬ ਨੂੰ ਇਕ ਜੇਲ੍ਹ ਵਿਚ ਤਬਦੀਲ ਕਰਕੇ ਉਸ ਜੇਲ੍ਹ ਨੂੰ ਹਿਟਲਰ ਦੇ ਗੈਸ ਚੈਂਬਰ ਵਾਂਗ ਭਾਰਤੀ ਫ਼ੌਜ ਦੀ ਬੰਦੂਕ ਅੱਗੇ ਸਿੱਖਾਂ ਨੂੰ ਡਾਹ ਕੇ ਨਸਲਕਸ਼ੀ ਕੀਤੀ ਜਾ ਰਹੀ ਸੀ। ਪੰਜਾਬ ਸਿੱਖਾਂ ਲਈ ਇਕ ਅਜਿਹਾ ਬੁੱਚੜਖਾਨਾ ਬਣਾ ਦਿੱਤਾ ਗਿਆ ਸੀ ਜਿਸ ਵਿਚੋਂ ਨਾ ਕੋਈ ਬਾਹਰ ਆ ਸਕਦਾ ਸੀ ਨਾ ਕੋਈ ਅੰਦਰ ਜਾ ਸਕਦਾ ਸੀ ਅਤੇ ਜਿਹੜੇ ਅੰਦਰ ਸਨ ਉਨ੍ਹਾਂ ਦੀ ਕਤਲੋਗਾਰਤ ਦੀ ਚੀਖ ਤੱਕ ਕਿਸੇ ਨੂੰ ਸੁਣਾਈ ਨਹੀਂ ਸੀ ਦਿੰਦੀ। ਘਰ ਘਰ ਵਿਚੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਕੱਢ ਕੇ ਕਤਲ ਕੀਤੇ ਜਾ ਰਹੇ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਵੀ ਉਨ੍ਹਾਂ ਦੇ ਪਾਲਕਾਂ ਨੂੰ ਨਹੀਂ ਸੀ ਦਿੱਤੀਆਂ ਜਾ ਰਹੀਆਂ। ਇੰਜ ਜੂਨ 84 ਵਿਚ ਆਪਣੀ ਪੈਤਰੀ ਧਰਤੀ ਪੰਜਾਬ (ਇੰਡੀਆ) ਸਿੱਖ ਰਾਸ਼ਟਰੀਅਤਾ ਨੂੰ ਭਾਰਤ ਦੀ ਸਰਕਾਰ ਨੇ ਸਰਕਾਰੀ ਤੌਰ ਤੇ ਆਰਡੀਨੈਂਸ ਜਾਰੀ ਕਰਕੇ ਦੁਸ਼ਮਣ ਘੋਸ਼ਿਤ ਕਰ ਦਿੱਤਾ ਅਤੇ ਸਿੱਖ ਸ਼ਹਿਰੀਆਂ ਤੇ ਆਪਣੀਆਂ ਤਿੰਨੋਂ ਸੈਨਾਵਾਂ ਨਾਲ (ਥਲ, ਜਲ ਅਤੇ ਵਾਯੂ) ਟੈਂਕਾਂ, ਹਵਾਈ ਜ਼ਹਾਜਾਂ ਰਾਹੀਂ ਹਮਲਾ ਕਰਕੇ ਸਿੱਖ ਰਾਸ਼ਟਰੀਅਤਾ, ਸਿੱਖ ਸੱਭਿਅਤਾ, ਸਿੱਖ ਸੱਭਿਆਚਾਰ, ਸਿੱਖ ਮਨੁੱਖਤਾ ਦੀ ਪਹਿਚਾਣ, ਸਿੱਖ ਬੋਲੀ, ਗੁਰਮੁੱਖੀ ਅਤੇ ਸਿੱਖਾਂ ਦੇ ਸ਼੍ਰੋਮਣੀ ਧਾਰਮਿਕ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਇਸ ਕੁਦਰਤੀ ਰਾਸ਼ਟਰੀਅਤਾ ਦੀ ਸੱਭਿਅਤਾ ਸਿੱਖੀ ਨੁੰ ਉਨ੍ਹਾਂ ਦੀ ਹੀ ਪੈਤਰੀ ਧਰਤੀ ਤੇ ਖਤਮ ਕਰ, ਖੁਰਾ ਖੋਜ ਮਿਟਾ ਦੇਣ ਦੀ ਕੋਸ਼ਿਸ਼ ਕੀਤੀ।
ਵਿਸ਼ਵ ਵਿਚ ਆਪਣੇ ਹੀ ਸ਼ਾਂਤਮਈ ਸ਼ਹਿਰੀਆਂ ਨੁੰ ਕਿਸੇ ਵੀ ਸਰਕਾਰ ਵਲੋਂ ਦੁਸ਼ਮਣ ਗਰਦਾਨ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਆਪਣੀ ਪੈਤਰੀ ਧਰਤੀ ਤੇ ਰਹਿਣ ਦਾ ਹੱਕ ਖੋਹ ਕੇ ਨਸਲਕਸ਼ੀ ਕਰਕੇ ਖੁਰਾਖੋਜ਼ ਮਿਟਾ ਦੇਣ ਦੀ ਇਹ ਪਹਿਲੀ ਉਦਾਹਰਨ ਹੈ; ਜੋ ਭਾਰਤ ਨੇ ਸਿੱਖਾਂ ਪ੍ਰਤੀ ਅਮਲ ਕਰਕੇ ਪ੍ਰਗਟ ਕੀਤੀ ਹੈ। ਇਸੇ ਦੀ ਪੁਸ਼ਟੀ ਬਰਗੇਡੀਅਰ ਬੀ.ਡੀ.ਰਾਓ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਵਿਚ 18 ਅਤੇ 19 ਫਰਵਰੀ 2008 ਨੂੰ ਖੁਦ ਕਰਦਾ ਹੈ। ਵਿਸ਼ਵ ਸਮੁਦਾਇ ਲਈ ਇਹ ਬਹੁਤ ਹੀ ਅਹਿਮ ਗੱਲ ਹੈ ਕਿ ਇਕ ਸਰਕਾਰ (ਭਾਰਤ) ਆਪਣੇ ਹੀ ਦੇਸ਼ ਵਿਚ ਰਹਿ ਰਹੀ ਇਕ ਸਮੁੱਚੀ ਕੌਮੀਅਤਾ ਨੁੰ (ਸਿੱਖ) ਆਪਣਾ ਦੁਸ਼ਮਣ ਗਰਦਾਨ ਕੇ, ਉਨ੍ਹਾਂ ਨੂੰ ਖਤਮ ਕਰਨ ਹਿੱਤ ਸਿਵਲ ਨਿਹੱਥੇ ਨਾਗਰਿਕਾਂ ਤੇ ਆਧੁਨਿਕ ਹਥਿਆਰ ਬੰਦ ਟੈਂਕਾਂ, ਮਸ਼ੀਨਗੰਨਾਂ ਅਤੇ ਬੋਫੋਰਸ ਤੋਪਾਂ (ਸਵਿਟਜ਼ਰਲੈਂਡ ਦੀਆਂ) ਨਾਲ ਫ਼ੌਜੀ ਹਮਲਾ ਕਰਕੇ ਉਸ ਕੌਮੀਅਤਾ ਦਾ ਖੁਰਾ ਖੋਜ਼ ਮਿਟਾਵੇ। ਭਾਰਤ ਸਰਕਾਰ ਦੇ ਇਸ ਅਮਾਨਵੀ, ਨਿਰਕੁੰਸ਼, ਜ਼ਾਲਮਾਨਾਂ, ਬੁੱਚੜ ਅਪਰਾਧਿਕ ਕਾਰਵਾਈ ਨੂੰ ਕਦਾਚਿੱਤ ਵਿਸ਼ਵ ਨੂੰ ਅੱਖਾਂ ਤੋਂ ਓਹਲੇ ਨਹੀਂ ਕਰਨਾ ਚਾਹੀਦਾ। ਖਾਸ ਤੌਰ ਤੇ ਸਵਿਟਜ਼ਰਲੈਂਡ ਦੀ ਸਰਕਾਰ ਅਤੇ ਲੋਕਾਂ ਨੂੰ ਕਿਉਂਕਿ ਉਨ੍ਹਾਂ ਦੀਆਂ ਬਣੀਆਂ ਤੋਪਾਂ ਨੇ ਹੀ ਵਿਸ਼ਵ ਵਿਚੋਂ ਇਕੋ ਇਕ ਕੁਦਰਤੀ ਸਿੱਖ ਸੱਭਿਅਤਾ ਦਾ ਖੁਰਾ ਖੋਜ ਮਿਟਾ ਦੇਣ ਹਿੱਤ ਪੰਜਾਬ ਵਿਚ ਛੱਤੀ ਧਾਰਮਿਕ ਸਥਾਨਾਂ ਤੇ ਹਮਲਾ ਕੀਤਾ।
ਹਾਈਜੈਕਿੰਗ ਅਤੇ ਸਿੱਖ
ਭਾਰਤ ਸਰਕਾਰ ਵਲੋਂ ਵਿਸ਼ਵ ਨਾਲੋਂ ਪੰਜਾਬ ਨੂੰ ਕੱਟ ਕੇ ਪੰਜਾਬ ਦੀ ਧਰਤੀ ਨੂੰ ਜਦ ਸਿੱਖਾਂ ਲਈ ਬੁੱਚੜਖਾਨੇ ਵਿਚ ਤਬਦੀਲ ਕੀਤਾ ਗਿਆ ਅਤੇ ਸਾਰੇ ਸੰਚਾਰ ਦੇ ਸਾਧਨ ਖਤਮ ਕਰਕੇ, ਪ੍ਰੈਸ ਤੇ ਸੈਂਸਰ ਲਗਾ ਕੇ, ਪੰਜਾਬ ਵਿਚ ਫ਼ੌਜੀ ਮਾਰਸ਼ੱਲਾ ਅਤੇ ਐਮਰਜੈਂਸੀ ਲਾਗੂ ਕਰਕੇ ਨਿਹੱਥੇ ਸ਼ਾਂਤਮਈ ਸਿੱਖਾਂ ਦੀ ਸ਼ਰੇਆਮ ਕਤਲੋਗਾਰਤ ਸ਼ੁਰੂ ਕਰ ਦਿੱਤੀ ਅਤੇ ਸਿੱਖ ਸੱਭਿਅਤਾ ਦੀ ਰਾਸ਼ਟਰੀਅਤਾ ਦੇ ਰੱਬੀ ਤਖ਼ਤ “ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰ ਦਿੱਤਾ ਅਤੇ ਭਾਈ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਅਤੇ ਭਾਰਤ ਦੀ ਹੀ ਫ਼ੌਜ ਦੇ ਰਹਿ ਚੁੱਕੇ ਜਨਰਲ ਸੁਬੇਗ ਸਿੰਘ ਸਮੇਤ ਲੱਖਾਂ ਹੀ ਇਬਾਦਤ ਕਰ ਰਹੇ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ, ਤਾਂ ਉਸ ਵਕਤ ਬਾਹਰਲੀ ਦੁਨੀਆਂ ਨੂੰ ਕੁਝ ਵੀ ਪਤਾ ਨਹੀਂ ਸੀ। ਸਿੱਖਾਂ ਦੀ ਆਪਣੀ ਅਵਾਜ਼ ਬਾਹਰ ਜਾ ਨਹੀਂ ਰਹੀ ਸੀ। ਅਜਿਹੇ ਹਾਲਾਤਾਂ ਵਿਚ ਭਾਰਤ ਸਰਕਾਰ ਦੀ ਇਸ ਘੋਰ ਮੁਜ਼ਰਮਾਨਾ ਕਾਰਵਾਈ ਪ੍ਰਤੀ ਰੋਸ ਪ੍ਰਗਟ ਕਰਨ ਹਿੱਤ ਅਤੇ ਦੁਨੀਆਂ ਨੂੰ ਸੰਸਾਰ ਤੋਂ ਕੱਟੇ ਜਾ ਚੁੱਕੇ ਪੰਜਾਬ ਵਿਚਲੇ ਅਸਲ ਹਾਲਾਤਾਂ ਤੋਂ ਜਾਣੂ ਕਰਵਾਉਣ ਹਿੱਤ ਇਨ੍ਹਾਂ ਨੌਜਵਾਨਾਂ ਨੇ ਜੂਨ 84 ਤੋਂ ਪਹਿਲਾਂ ਅਤੇ ਬਾਅਦ ਵਿਚ ਬਿਨਾਂ ਕਿਸੇ ਵੀ ਅਸਲੇ ਤੋਂ ਆਪਣੀ ਜ਼ੁਰਅੱਤ ਅਤੇ ਦਲੇਰੀ ਨਾਲ, ਦਿਮਾਗ ਦੀ ਵਰਤੋਂ ਕਰਕੇ ਭਾਰਤ ਦੀ ਏਅਰ ਲਾਈਨ ਦੇ ਜ਼ਹਾਜ਼ਾਂ ਨੂੰ ਅਗਵਾ ਨਹੀਂ ਕੀਤਾ, ਸਗੋਂ ਲਾਹੌਰ ਵਿਖੇ ਉਤਰਨ ਲਈ ਮਜ਼ਬੂਰ ਕੀਤਾ। ਕਿਡਨੈਪਿੰਗ ਕਰਨਾ ਜਾਂ ਹਾਈਜੈਕਿੰਗ ਕਰਨਾ ਅਲੱਗ ਕਾਰਵਾਈ ਹੈ। ਦੁਸ਼ਮਣ ਦੀ ਨਸਲਕਸ਼ੀ ਤੋਂ ਬਚਣ ਲਈ ਆਤਮ ਰੱਖਿਆ ਹਿੱਤ ਬਿਨਾਂ ਕਿਸੇ ਵੀ ਸਾਧਨ ਤੋਂ ਨਿਹੱਥੇ ਆਪਣੀ ਨਿੱਜੀ ਅਤੇ ਆਪਣੀ ਕੌਮ ਦੀ ਜ਼ਿੰਦਗੀ ਨੂੰ ਬਚਾਉਣ ਹਿੱਤ ਬਚ ਨਿਕਲਣ ਦੀ ਕੋਸ਼ਿਸ਼ ਕਰਨਾ ਹਮੇਸ਼ਾ ਹੀ ਸੰਸਾਰ ਵਿਚ ਸ਼ਲਾਘਾਯੋਗ ਐਵਾਰਡ ਦੇਣ ਵਾਲਾ ਕੰਮ ਮੰਨਿਆ ਗਿਆ ਹੈ। ਜੋ ਕਿ ਉਸ ਵੇਲੇ ਦੇ ਹਾਲਾਤਾਂ ਵਿਚ ਇਨ੍ਹਾਂ ਸਿੱਖ ਨੌਜਵਾਨਾਂ ਨੇ ਵੀ ਕੀਤਾ। ਇਨ੍ਹਾਂ ਨੇ ਕੋਈ ਹਾਈਜੈਕਿੰਗ ਨਹੀਂ ਕੀਤੀ ਸਿਰਫ ਜ਼ਹਾਜ਼ ਨੂੰ ਲਾਹੌਰ ਹਵਾਈ ਅੱਡੇ ਤੇ ਉਤਰਨ ਲਈ ਮਜ਼ਬੂਰ ਕੀਤਾ। (2) ਲਾਹੌਰ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਵੀ ਇਨ੍ਹਾਂ ਨੇ ਸਿਰਫ ਤੇ ਸਿਰਫ ਭਾਰਤ ਸਰਕਾਰ ਦੀ ਮੁਜ਼ਰਮਾਨਾ ਕਾਰਵਾਈ ਵਿਰੁੱਧ ਸਪਸ਼ਟ ਰੋਸ ਪ੍ਰਗਟ ਕਰਨ ਹਿੱਤ ਇਨ੍ਹਾਂ ਨੌਜਵਾਨਾਂ ਨੇ ਪ੍ਰੈਸ ਕਾਨਫ਼ਰੰਸ ਕਰਨ ਦੇਣ ਅਤੇ ਸਿੱਖ ਰਾਸ਼ਟਰੀਅਤਾ ਦੀ ਪੰਜਾਬ ਅੰਦਰ ਭਾਰਤ ਵਲੋਂ ਕੀਤੀ ਜਾ ਰਹੀ ਨਸਲਕਸ਼ੀ ਨੂੰ ਰੋਕਣ ਹਿੱਤ ਵਿਸ਼ਵ ਸਮੁਦਾਇ ਨੂੰ ਮਨੁੱਖਤਾ ਦੇ ਬਚਾਅ ਹਿੱਤ ਅੱਗੇ ਆਉਣ ਦੀ ਅਪੀਲ ਮਾਤਰ ਕੀਤੀ। ਕਿਸੇ ਵੀ ਯਾਤਰੀ ਜਾਂ ਜ਼ਹਾਜ਼ ਦੇ ਅਮਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਕਿਸੇ ਨੂੰ ਧਮਕਾਇਆ ਨਹੀਂ ਅਤੇ ਹੋਰ ਕੋਈ ਵੀ ਗ਼ੈਰ ਕਾਨੂੰਨੀ, ਗ਼ੈਰ ਮਨੁੱਖੀ, ਗ਼ੈਰ ਵਿਧਾਨਿਕ ਅਤੇ ਅੰਤਰਾਸ਼ਟਰੀ ਨਿਯਮਾਂ ਅਤੇ ਕਾਨੂੰਨਾਂ ਦੇ ਖਿਲਾਫ਼ ਕੋਈ ਵੀ ਮੰਗ ਨਹੀਂ ਕੀਤੀ। ਜ਼ਾਹਿਰਾ ਤੌਰ ਤੇ ਇਨ੍ਹਾਂ ਸਿੱਖ ਨੌਜਵਾਨਾਂ ਦਾ ਅਸਲ ਅਤੇ ਇਕੋ ਇਕ ਏਜੰਡਾ ਭਾਰਤ ਸਰਕਾਰ ਦੀ ਗ਼ੈਰ ਮਨੁੱਖੀ ਮੁਜ਼ਰਮਾਨਾ ਫ਼ੌਜੀ ਕਾਰਵਾਈ ਦਾ ਵਿਰੋਧ ਕਰ ਉਸ ਦੇ ਖਿਲਾਫ਼ ਰੋਸ ਪ੍ਰਗਟ ਕਰਨਾ ਸੀ ਅਤੇ ਭਾਰਤ ਸਰਕਾਰ ਦੀਆਂ ਫ਼ੌਜਾਂ ਵਲੋਂ ਪੰਜਾਬ ਅੰਦਰ ਸਿੱਖਾਂ ਦਾ ਕੀਤਾ ਜਾ ਰਿਹਾ ਬੁੱਚੜ ਕਤਲੇਆਮ ਰੁਕਵਾਉਣ ਲਈ ਅਤੇ ਵਿਸ਼ਵ ਸਮੁਦਾਇ ਨੂੰ ਮੀਡੀਏ ਰਾਹੀਂ ਸੱਚੇ ਹਾਲਾਤਾਂ ਤੋਂ ਜਾਣੂ ਕਰਾਉਣਾ ਹੀ ਇਨ੍ਹਾਂ ਦਾ ਨਿਸ਼ਾਨਾ ਸੀ। ਜਦ ਇਨ੍ਹਾਂ ਨੇ ਮੀਡੀਏ ਨਾਲ ਆਪਣੀ ਗੱਲਬਾਤ ਮੁਕੰਮਲ ਕਰ ਲਈ ਤਾਂ ਇਨ੍ਹਾਂ ਨੇ ਅੰਤਰਾਸ਼ਟਰੀ ਕਾਨੂੰਨਾਂ ਦੇ ਤਹਿਤ ਆਪਣੇ ਆਪ ਨੂੰ ਪਾਕਿਸਤਾਨ ਦੀ ਪੁਲਿਸ ਅੱਗੇ ਪੇਸ਼ ਕਰ ਦਿੱਤਾ।
ਇਸੇ ਦਰਮਿਆਨ ਵਿਚਾਰਨ ਵਾਲੀ ਗੱਲ ਇਹ ਹੈ ਕਿ ਉੱਤਰ ਪ੍ਰਦੇਸ਼ ਦੇ ਕਾਂਗਰਸੀ ਵਰਕਰ "ਪਾਂਡੇ ਭਰਾਵਾਂ" ਨੇ ਸਪਸ਼ਟ ਹਾਈਜੈਕਿੰਗ ਕੀਤੀ। ਉਨ੍ਹਾਂ ਨੇ ਇਹ ਕਾਨੂੰਨ ਦੀ ਮੁਜ਼ਰਮ ਬਣਾਈ ਗਈ ਸ੍ਰੀ ਮਤੀ ਇੰਦਰਾ ਗਾਂਧੀ ਦੀ ਰਿਹਾਈ ਦੀ ਮੰਗ ਲਈ ਕੀਤੀ। ਜੋ ਸਪਸ਼ਟ ਤੌਰ ਤੇ ਅੰਤਰ ਰਾਸ਼ਟਰੀ ਅਪਰਾਧ ਹੈ। ਪਰ ਫਿਰ ਵੀ ਭਾਰਤ ਦੀ ਸਰਕਾਰ ਨੇ ਉਨ੍ਹਾਂ ਨੂੰ ਅਵਾਰਡ ਦਿੱਤਾ ਤੇ ਐਮ.ਐਲ.ਏ. ਬਣਾ ਦਿੱਤਾ। ਜਦ ਕਿ ਇਨ੍ਹਾਂ ਦਾ ਅਪਰਾਧ ਸਪਸ਼ਟ - ਸਿੱਧਾ ਸੀ ਕਿ ਇਨ੍ਹਾਂ ਜੇਲ੍ਹ ’ਚ ਬੰਦ ਇਕ ਅਪਰਾਧੀ ਨੂੰ ਛੁਡਾਉਣ ਵਾਸਤੇ ਅੰਤਰ ਰਾਸ਼ਟਰੀ ਅਪਰਾਧ ਹਾਈਜੈਕਿੰਗ ਕੀਤੀ। ਭਾਰਤ ਸਰਕਾਰ ਦੀਆਂ ਇਹ ਦੋਗਲੀਆਂ ਨੀਤੀਆਂ ਵਿਸ਼ਵ ਸਿਰਫ ਤਜ਼ਾਰਤੀ ਸੰਬੰਧਾਂ ਕਰਕੇ ਕਦ ਤਕ ਅੱਖੋ-ਪਰੋਖੇ ਕਰੇਗਾ ? ਵਿਸ਼ਵ ਸਮੁਦਾਇ ਦਾ ਇਹ ਮਾਨਵੀ ਨਸਲ ਦੇ ਖਿਲਾਫ਼ ਅਪਰਾਧ ਹੈ। ਮਨੁੱਖਤਾ ਦੀ ਤਜ਼ਾਰਤ ਬੰਦ ਕਰੋ। ਪਹਿਲਾਂ ਹੀ ਇਨ੍ਹਾਂ ਸਮੂਹ ਨੌਜਵਾਨਾਂ ਨਾਲ ਬਹੁਤ ਜ਼ਿਆਦਾ ਬੇ-ਇਨਸਾਫ਼ੀ ਅਤੇ ਜੁਰਮ ਹੋ ਚੁੱਕਾ ਹੈ ਕਿਉਂਕਿ ਇਨ੍ਹਾਂ ਨੇ ਖੁਦ ਕੋਈ ਵੀ ਅਪਰਾਧ ਨਹੀਂ ਕੀਤਾ ਹੈ। ਇਨ੍ਹਾਂ ਨੇ ਤਾਂ ਆਤਮ ਰੱਖਿਆ ਹਿੱਤ ਆਪਣੀ ਸਮੁੱਚੀ ਕੌਮੀਅਤਾ ਦੀ ਜਾਨ ਬਚਾਉਣ ਹਿੱਤ ਰੋਸ ਪ੍ਰਦਰਸ਼ਨ ਕੀਤਾ। ਉਸ ਵਕਤ ਇਹ ਰੋਸ ਪ੍ਰਦਰਸ਼ਨ ਸਿਰਫ ਤੇ ਸਿਰਫ ਭਾਰਤੀ ਉਪ ਮਹਾਂਦੀਪ ਵਿਚ ਹਵਾ ਵਿਚ ਹੀ ਕੀਤਾ ਜਾ ਸਕਦਾ ਸੀ ਕਿਉਂਕਿ ਸਿੱਖੀ ਦੀ ਪੈਤਰੀ ਧਰਤੀ ਤੋਂ ਤਾਂ ਸਿੱਖਾਂ ਨੂੰ ਬੇ-ਘਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਭਾਰਤ ਨੇ ਆਪਣਾ ਦੁਸ਼ਮਣ ਗਰਦਾਨ ਦਿੱਤਾ ਸੀ। ਭਾਰਤ ਦੀ ਧਰਤੀ ਤੇ ਰੋਸ ਪ੍ਰਦਰਸ਼ਨ ਸੰਭਵ ਹੀ ਨਹੀਂ ਸੀ। ਕਿਉਂਕਿ ਜੋ ਵੀ ਸਿੱਖ ਭਾਰਤ ਸਰਕਾਰ ਦੇ ਮੁਜ਼ਰਮਾਨਾ ਕੁਕਰਮਾਂ ਅਤੇ ਕਾਤਲਾਨਾਂ ਕਾਰਵਾਈਆਂ ਦੇ ਖਿਲਾਫ਼ ਅਵਾਜ਼ ਬੁਲੰਦ ਕਰਦਾ ਸੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ। ਅੰਤਰਾਸ਼ਟਰੀ ਕਾਨੂੰਨ ਬ੍ਰਹਿਮੰਡ ਦੇ ਹਰ ਮਨੁੱਖ ਨੂੰ ਸ਼ਾਤਮਈ, ਵਿਰੋਧ ਪ੍ਰਗਟ ਕਰਨ ਦਾ ਹੱਕ ਦਿੰਦੇ ਹਨ। ਜਿਨ੍ਹਾਂ ਹੱਕਾਂ ਦਾ ਇਸਤੇਮਾਲ ਸ੍ਰ. ਕਰਨ ਸਿੰਘ, ਸ੍ਰ. ਹਰਮਿੰਦਰ ਸਿੰਘ, ਸ੍ਰ. ਦਲੀਪ ਸਿੰਘ ਅਤੇ ਸ੍ਰ. ਜਸਬੀਰ ਸਿੰਘ ਨੇ ਕੀਤਾ ਹੈ। ਇਹ ਲੋਕ ਮੁਜ਼ਰਿਮ ਦੀ ਕੈਟੇਗਰੀ ਵਿਚ ਨਹੀਂ ਆਉਂਦੇ ਕਿਉਂਕਿ ਇਹ ਰੋਸ ਪ੍ਰਗਟ ਕਰਤਾ ਅੰਦੋਲਨਕਾਰੀ ਹਨ। ਇਸ ਲਈ ਇਨ੍ਹਾਂ ਨੂੰ ਮੁਜ਼ਰਿਮ ਬਣਾ ਕੇ ਪਹਿਲਾਂ ਹੀ ਦਿੱਤੀ ਗਈ ਸਜ਼ਾ ਵੀ ਗ਼ੈਰ ਕਾਨੂੰਨੀ, ਗ਼ੈਰ ਮਨੁੱਖੀ ਅਤੇ ਮਨੁੱਖਤਾ ਨੂੰ ਤਜ਼ਾਰਤੀ ਸੰਬੰਧਾਂ ਵਿਚ ਵੇਚਣ ਦੀ ਇਕ ਕਾਰਵਾਈ ਹੈ। ਇਹੋ ਕਾਰਵਾਈ ਪਹਿਲਾਂ ਪਾਕਿਸਤਾਨ ਨੇ ਕੀਤੀ ਅਤੇ ਹੁਣ ਸਵਿਟਜ਼ਰਲੈਂਡ ਸਰਕਾਰ ਕਰ ਰਹੀ ਹੈ।
ਇਹ ਸਿੱਖ ਹਾਈ ਜੈਕਰ ਵੀ ਨਹੀਂ ਹਨ। ਇਨ੍ਹਾਂ ਨੇ ਭਾਰਤ ਸਰਕਾਰ ਵਲੋਂ ਬੁੱਚੜਖਾਨੇ ਵਿਚ ਤਬਦੀਲ ਕਰ ਦਿੱਤੇ ਗਏ ਪੰਜਾਬ ਅਤੇ ਪੂਰੇ ਦੇਸ਼ ਵਿਚ ਸਿੱਖ ਸੱਭਿਅਤਾ ਦੇ ਨਾਗਰਿਕ ਤੋਂ ਜਿਉਣ ਦਾ ਹੱਕ ਖੋਹ ਲੈਦ ਤੋਂ ਬਾਅਦ ; ਆਪਣੇ ਜਿਉਂਦਾ ਰਹਿਣ ਦੇ ਕੁਦਰਤੀ ਹੱਕ ਨੂੰ ਬਚਾਉਣ ਹਿੱਤ ਕੀਤੀ ਗਈ ਸ਼ਾਂਤਮਈ ਮਨੁੱਖਤਾ ਦੇ ਭਲੇ ਲਈ ਤੇ ਜਿਉਂਦਾ ਰਹਿਣ ਦੇ ਹੱਕ ਨੂੰ ਬਚਾਉਣ ਲਈ ਕੀਤੀ ਗਈ ਕਾਰਵਾਈ ਹੈ ਜੋ ਵਿਸ਼ਵ ਵਿਚ ਕਿਤੇ ਵੀ “ਅਪਰਾਧ” ਦੀ ਕੈਟੇਗਰੀ ਵਿਚ ਨਹੀਂ ਆਉਂਦੀ। ਇਸ ਲਈ ਇਹ ਅਪਰਾਧੀ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਦੇ ਬਚਾਓ ਹਿੱਤ ਕੰਮ ਕਰਦੇ ਕਾਰਕੁੰਨ ਹਨ। ਜਿਸ ਦਿਨ ਵਿਸ਼ਵ ਮਨੁੱਖਤਾ ਦੇ ਜਿਉਂਦਾ ਰਹਿਣ ਦੇ ਹੱਕ ਨੂੰ ਵੀ ਅਪਰਾਧ ਦੀ ਕੈਟੇਗਰੀ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦਿਨ ਤੋਂ ਹੀ ਫਿਰ ਵਿਸ਼ਵ ਵਿਚ ਕਿਸੇ ਵੀ ਦੇਸ਼, ਕਾਨੂੰਨ, ਨਿਆਂ-ਪਾਲਿਕਾ, ਸਰਕਾਰ ਵਰਗੀ ਕਿਸੇ ਵੀ ਸੰਸਥਾ ਦੀ ਫਿਰ ਬਾਕੀ ਕੀ ਲੋੜ ਰਹਿ ਜਾਵੇਗੀ ? ਇਸ ਲਈ ਇਨ੍ਹਾਂ ਨੂੰ ਮੁਜ਼ਰਿਮ ਜਾਂ ਅਪਰਾਧੀ ਨਾ ਕਿਹਾ ਜਾਵੇ, ਨਾ ਮੰਨਿਆ ਜਾਵੇ। ਫਿਰ ਇਹ ਕੌਣ ਨੇ ? ਇਹ ਸਿੱਖ ਜਿਨ੍ਹਾਂ ਨੂੰ ਹਾਈਜੈਕਰ ਕਿਹਾ ਜਾਂਦਾ ਹੈ ਅਸਲ ਵਿਚ ਸਿੱਖ ਰਾਸ਼ਟਰਵਾਦ ਦੇ ਰਾਜਨੀਤਿਕ ਪ੍ਰਗਟਾਅ ਦੇ ਉਹ ਸ਼ਰਨਾਰਥੀ ਹਨ ਜੋ ਇਹ ਮੰਨਦੇ ਹਨ ਕਿ ਸਿੱਖਾਂ ਦੀ ਰਾਸ਼ਟਰੀ ਹੋਂਦ ਦੀ ਸਿਆਸੀ ਸਤਾ ਨੂੰ, ਧਾਰਮਿਕ ਸਤਾ ਨੂੰ, ਸੱਭਿਅਤਾ ਨੂੰ, ਬੋਲੀ ਅਤੇ ਸੱਭਿਆਚਾਰ ਨੂੰ ਭਾਰਤ ਨੇ ਅਸਵੀਕਾਰ ਕਰ ਦਿੱਤਾ ਹੈ ਅਤੇ ਆਪਣਾ ਦੁਸ਼ਮਣ ਘੋਸ਼ਿਤ ਕਰ ਦਿੱਤਾ ਹੈ। ਤੇ ਉਨ੍ਹਾਂ ਨੂੰ (ਸਿੱਖਾਂ ਨੂੰ) ਆਪਣੀ ਧਰਤੀ ਤੋਂ ਖਦੇੜ ਦੇਣ ਦਾ ਜਾਂ ਖਤਮ ਕਰ ਦੇਣ ਦਾ ਜਾਂ ਨਸਲਕਸ਼ੀ ਦਾ ਜਾਂ ਹਿੰਦੂਤਵਾ ਵਿਚ ਵਿਲੀਨ ਕਰ ਦੇਣ ਦਾ ਅੰਤਿਮ ਪ੍ਰੋਗਰਾਮ ਬਣਾ ਕੇ ਸਿੱਖ ਰਾਸ਼ਟਰਵਾਦ, ਕੌਮੀਅਤਾ, ਧਰਮ ਅਤੇ ਸੰਕਲਪ ਨੂੰ ਜ਼ਜ਼ਬ ਕਰ ਜਾਣਾ ਹੈ। ਇਸ ਲਈ ਹੁਣ ਇਨ੍ਹਾਂ ਸਿੱਖਾਂ ਪਾਸ ਸਮੁੱਚੇ ਵਿਸ਼ਵ ਵਿਚ ਆਪਣੀ ਸੱਭਿਅਤਾ ਨੂੰ ਪ੍ਰਫੁਲਤ ਕਰਨ, ਧਰਮ ਅਤੇ ਵਿਸ਼ਵਾਸ਼ ਵਿਚ ਜਿਉਣ, ਪੰਥ ਖ਼ਾਲਸੇ ਦੀ ਸਰਕਾਰ-ਏ-ਖ਼ਾਲਸਤਾਨ ਦੀ ਸਿਆਸੀ ਸਤਾ ਨੂੰ ਭਾਰਤੀ ਕਾਨੂੰਨਾਂ ਅਤੇ ਸੰਵਿਧਾਨ ਦੇ ਤਹਿਤ ਵੀ ਸਥਾਪਿਤ ਕਰਨ ਦਾ ਬਾਕੀ ਕੋਈ ਹੱਕ ਨਹੀਂ ਰਹਿ ਗਿਆ ਹੈ। ਇਹ ਸਾਰੇ ਹੀ ਹੱਕ ਭਾਰਤ ਸਰਕਾਰ ਨੇ ਸਿੱਖਾਂ ਤੋਂ ਖੋਹ ਲਏ ਹਨ। ਇਨ੍ਹਾਂ ਹੱਕਾਂ ਨੂੰ ਜਿੱਥੇ ਸਿੱਖ ਲਾਗੂ ਕਰਨ ਅਜਿਹਾ ਕੋਈ ਵੀ ਖਿੱਤਾ ਵਿਸ਼ਵ ਵਿਚ ਉਨ੍ਹਾਂ ਪਾਸ ਬਾਕੀ ਨਹੀਂ ਬਚਿਆ ਹੈ। ਇਸ ਲਈ ਸਿੱਖ ਰਾਸ਼ਟਰਵਾਦ ਦੇ ਇਹ ਸਿਆਸੀ ਸ਼ਰਨਾਰਥੀ ਹਨ ਜਿਸ ਦੀ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਨੇ ਸਿੱਖ ਸੱਭਿਅਤਾ ਦੇ ਖ਼ਾਲਸਤਾਈ ਸੰਕਲਪ ਨੂੰ ਸਥਾਪਿਤ ਕਰ ਖ਼ਾਲਸਤਾਨ - ਅਕਾਲ ਰਾਸ਼ਟਰਵਾਦ ਨਸਲ - ਬ੍ਰਹਿਮੰਡ ਦੀ ਹੋਂਦ ਨੂੰ ਧਰਤੀ ਤੇ ਪ੍ਰਫੁਲਤ ਕੀਤਾ ਸੀ। ਜੋ ਕਿ ਲੋਕਤਾਂਤਰਿਕ ਗਣਰਾਜੀ, ਵਿਵਸਥਾ ਅਤੇ ਪ੍ਰਣਾਲੀ ਹੈ। ਜਿਸ ਨੂੰ ਭਾਰਤ ਹੁਣ ਜਾਣ-ਬੁਝ ਕੇ ਅਤਵਾਦੀ ਬਣਾ ਕੇ ਦੁਨੀਆਂ ਵਿਚ ਫੈਲੇ ਅੱਤਵਾਦ ਦਾ ਫਾਇਦਾ ਚੁੱਕਦੇ ਹੋਏ ਖੁਦ ਆਪਣੇ ਦੇਸ਼ ਵਿਚ ਪੰਥ ਖ਼ਾਲਸੇ ਦੀ ਖ਼ਾਲਸਤਾਨੀ ਪ੍ਰਣਾਲੀ, ਹੋਂਦ, ਸਤਾ ਨੂੰ ਮੰਨਣ ਵਾਲਿਆਂ ਦਾ ਨਸਲ ਘਾਣ ਕਰ ਰਿਹਾ ਹੈ। ਇੰਜ ਭਾਰਤ ਵਿਸ਼ਵ ਵਿਚ ਅੱਤਵਾਦ ਦੇ ਫੈਲੇ ਖਤਰੇ ਦਾ ਆਪਣੇ ਦੇਸ਼ ਦੇ ਅੰਦਰੂਨੀ ਹਿੱਸੇ ਪੰਜਾਬ ਵਿਚ ਨਾਜ਼ਾਇਜ਼ ਅਤੇ ਗਲਤ ਇਸਤੇਮਾਲ ਕਰ ਵਿਸ਼ਵ ਨੂੰ ਗੁੰਮਰਾਹ ਕਰਕੇ ਪੂਰੀ ਦੀ ਪੂਰੀ ਪੰਥ ਖ਼ਾਲਸੇ ਦੀ ਖ਼ਾਲਸਤਾਈ ਨਸਲ ਦੀ ਖ਼ਾਲਸਤਾਨੀ ਸੱਭਿਅਤਾ ਦੇ ਵਿਕਾਸ ਨੂੰ ਰੋਕਦਾ ਹੋਇਆ ਇਸ ਦਾ ਨਸਲ ਘਾਣ ਕਰ ਰਿਹਾ ਹੈ। ਦੁਨੀਆਂ ਭਰ ਵਿਚ ਰਹਿ ਰਹੇ ਸਿੱਖ ਸ਼ਰਨਾਰਥੀ ਸਮੁੱਚੇ ਵਿਸ਼ਵ ਵਿਚ ਖ਼ਾਲਸਤਾਨੀ ਰਾਸ਼ਟਰਵਾਦ ਦੇ ਉਹੀ ਸ਼ਹਿਰੀ ਹਨ ਜਿਨ੍ਹਾਂ ਪਾਸ ਆਪਣੀ ਖ਼ਾਲਸਤਾਈ ਸਿੱਖ ਸੱਭਿਅਤਾ ਵਿਚ ਆਪਣੇ ਧਰਮ, ਵਿਸ਼ਵਾਸ਼, ਬੋਲੀ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਰੱਖਦੇ ਹੋਏ ਜਿਉਂਦਾ ਰਹਿਣ ਲਈ ਕੋਈ ਵੀ ਧਰਤੀ ਦਾ ਟੁਕੜਾ ਨਹੀਂ ਹੈ। ਇਨ੍ਹਾਂ ਦੀ ਵਿਸ਼ਵ ਵਿਚ ਉਨ੍ਹਾਂ ਤਾਕਤਾਂ ਦਾ ਹੱਥ ਫੜਨਾ ਅਤੇ ਸਹਿਯੋਗ ਦੇਣਾ ਫਰਜ਼ ਬਣਦਾ ਹੈ ਜੋ ਸਰਕਾਰੀ ਅੱਤਵਾਦ, ਵੱਖਵਾਦ ਦੇ ਵੀ ਵਿਰੁੱਧ ਹਨ ਅਤੇ ਮਨੁੱਖਤਾ ਦੀ ਸੁਤੰਤਰ ਪ੍ਰਫੁਲਤਾ ਲਈ ਸ਼ਾਂਤਮਈ ਲੋਕਤਾਂਤਰਿਕ ਗਣਰਾਜ ਵਿਵਸਥਾ ਦੇ ਹਾਮੀ ਹਨ। ਸਮੁੱਚੀ ਕਾਇਨਾਤ ਵਿਚ ਇਸ ਵੇਲੇ ਵਸਦੇ ਸਿੱਖ ਇਸੇ ਕੈਟੇਗਰੀ ਵਿਚ ਆਉਂਦੇ ਹਨ। ਉਨ੍ਹਾਂ ਵਿਚ ਸਧਾਰਨ ਸਮਾਜਿਕਤਾ ਦੀ ਅਲਾਮਤਾਂ ਅਨੁਰੂਪ ਬਾਕੀ ਵਿਸ਼ਵ ਦੀਆਂ ਸਮਾਜਿਕਤਾਵਾਂ ਵਾਂਗ ਸਮਾਨ ਰੂਪ ਵਿਚ ਵਰਗ ਵਿਭੇਦ ਇਹ ਹੈ ਕਿ ਕੁਝ ਸਮੂਹ ਸਿੱਧੇ ਤੌਰ ਤੇ ਆਪਣੇ ਹੱਕਾਂ ਲਈ ਸੰਘਰਸ਼ਰੱਤ ਹੈ, ਕੁਝ ਵਰਗ ਉਨ੍ਹਾਂ ਦਾ ਚੁੱਪ ਸਮਰਥੱਕ ਹੈ, ਕੁਝ ਵਰਗ ਗੁਪਤ ਰਹਿ ਕੇ ਸਮਰਥਨ ਕਰਦਾ ਹੈ, ਕੁਝ ਵਰਗ ਆਪਣੀਆਂ ਰੋਟੀਆਂ ਦੀਆਂ ਮਜ਼ਬੂਰੀਆਂ ਕਾਰਨ ਵਿਰੋਧ ਵੀ ਕਰਦਾ ਹੈ। ਪਰ ਅੰਤਿਮ ਸਤਿ ਇਹੋ ਹੈ ਕਿ ਸਮੁੱਚਾ ਸਿੱਖ ਰਾਸ਼ਟਰਵਾਦ ਗੁਰੂ ਨਾਨਕ - ਗੁਰੂ ਗੋਬਿੰਦ ਸਿੰਘ ਦੇ ਖ਼ਾਲਸਤਾਈ ਸੱਭਿਅਤਾ ਦੇ ਖ਼ਾਲਸਤਾਨੀ ਵਿਵਸਥਾ ਪ੍ਰਣਾਲੀ, ਪ੍ਰਬੰਧਕੀ ਨਿਜ਼ਾਮ ਨੂੰ ਹਾਸਲ ਕਰਨ ਲਈ ਤੜਪ ਰਿਹਾ ਹੈ। ਅਗਰ ਵਿਸ਼ਵ ਭਰ ਦੇ ਸਿੱਖ ਸਮੁਦਾਇ ਵਿਚ ਇਸ ਨਮਿੱਤ ਰੈਫਰੈਂਡਮ ਕਰਵਾਇਆ ਜਾਵੇ ਅਤੇ ਲੋਕਤੰਤਰੀ ਢੰਗ ਨਾਲ ਪੂਰੇ ਸੰਸਾਰ ਵਿਚੋਂ ਇਸ ਅਧਾਰ ਤੇ ਵੋਟਿੰਗ ਕਰਵਾਈ ਜਾਵੇ ਕਿ ਸਿੱਖਾਂ ਦਾ ਆਪਣੀ ਰਾਸ਼ਟਰੀਵਾਦਿਤਾ ਦੇ ਸੰਕਲਪ ਵਾਲਾ ਭਾਰਤ ਅੰਦਰ ਇਕ ਰਾਸ਼ਟਰ ਹੋਣਾ ਚਾਹੀਦਾ ਹੈ ਜਾਂ ਨਹੀਂ ਤਾਂ 99% ਸਿੱਖ ਵੋਟ “ਹਾਂ” ਹੋਣਾ ਚਾਹੀਦਾ ਹੈ ਦੇ ਹੱਕ ਵਿਚ ਭੁਗਤੇਗੀ। ਇਹੋ ਸਿੱਖਾਂ ਦੀ ਰਾਸ਼ਟਰਵਾਦੀ ਚੇਤਨਾ ਦੀ ਏਕਤਾ ਹੈ ਅਤੇ ਇਸ ਏਕਤਾ ਦੀ ਬੁਲੰਦ ਆਵਾਜ਼ ਸਮੁੱਚੇ ਵਿਸ਼ਵ ਵਿਚ ਵਸ ਰਹੇ ਸ਼ਰਨਾਰਥੀ ਸਿੱਖ ਹਨ।
ਸਿੱਖ ਸ਼ਰਨਾਰਥੀਆਂ ਦੀ ਵਰਤਮਾਨ ਸਥਿਤੀ
ਵਿਸ਼ਵ ਭਰ ਵਿਚ ਰਹਿ ਰਹੇ ਜਾਤੀ ਅਤੇ ਨਿੱਜੀ ਰੰਜ਼ਿਸ਼ਾਂ ਅਤੇ ਸੌੜੇਪਨ ਵਿਚ ਗ੍ਰਸੇ ਸਿੱਖ ਸ਼ਰਨਾਰਥੀ ਦੇ ਤੌਰ ਤੇ ਪੇਪਰ ਬਣਵਾ ਕੇ ਵੱਸਣ ਵਾਲੇ ਸਿੱਖ ਹੁਣ ਜਦ ਤਕ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਦੇ ਇਸ ਰਾਜਨੀਤਿਕ ਰਾਸ਼ਟਰਵਾਦੀ ਖ਼ਾਲਸਤਾਨੀ ਸਿੱਖ ਸੱਭਿਅਤਾ ਦੇ ਸਿਧਾਂਤ ਨਾਲ ਨਹੀਂ ਪ੍ਰੋਏ ਜਾਂਦੇ ਉਦੋਂ ਤਕ ਹੁਣ ਇਨ੍ਹਾਂ ਲੋਕਾਂ ਦੇ ਸਿਰ ਤੇ ਹਮੇਸ਼ਾ ਖਤਰਾ ਮੰਡਰਾਉਂਦਾ ਰਹੇਗਾ। ਇਨ੍ਹਾਂ ਨੂੰ ਖ਼ਾਲਸਤਾਨੀ ਅੱਤਵਾਦੀ ਕਹਿ ਕੇ ਪਹਿਲਾਂ ਤੋਂ ਹੀ ਭਾਰਤ ਸਰਕਾਰ ਵੱਲੋਂ ਭੰਡਿਆ ਜਾਂ ਰਿਹਾ ਹੈ ਅਤੇ ਇਨ੍ਹਾਂ ਦੇ ਅੱਤਵਾਦੀ ਕਾਰਵਾਈਆਂ ਨਾਲ ਸੰਬੰਧ ਸਥਾਪਿਤ ਕਰਕੇ ਸਮੁੱਚੇ ਸਿੱਖ ਰਾਸ਼ਟਰਵਾਦੀ ਸੰਘਰਸ਼ ਦੇ (ਖ਼ਾਲਸਤਾਨੀ ਸੰਘਰਸ਼ ਦੇ) ਖਾਤਮੇ ਦਾ ਪ੍ਰਬੰਧ ਭਾਰਤ ਸਰਕਾਰ ਪਹਿਲਾਂ ਤੋਂ ਹੀ ਆਪਣੇ ਮਿੱਥੇ ਪ੍ਰੋਗਰਾਮ ਅਨੁਰੂਪ ਕਰਦੀ ਚਲੀ ਆ ਰਹੀ ਹੈ। ਖ਼ਾਲਸਤਾਨੀ ਸੰਘਰਸ਼ੀ ਸਿੱਖ ਆਪਣੇ ਵਿਚੋਂ ਕੋਈ ਵੀ ਅਜਿਹੀ ਸੂਝਵਾਨ ਲੀਡਰਸ਼ਿਪ ਪਿਛਲੇ ਕਈ ਸਾਲਾਂ ਵਿਚ ਨਹੀਂ ਕੱਢ ਸਕੇ ਜੋ ਉਨ੍ਹਾਂ ਦੇ ਸੰਘਰਸ਼ ਨੂੰ ਮਾਨਤਾ ਦਿਲਵਾ ਸਕਦੀ। ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਦੀ ਅਗਵਾਈ ਵਿਚ ਅਗਰ ਅਜਿਹੀ ਲੀਡਰਸ਼ਿਪ ਹੁਣ ਸਪਸ਼ਟ ਰੂਪ ਵਿਚ ਖ਼ਾਲਸਤਾਨੀ ਸੰਕਲਪ ਨੂੰ ਲਿਖਤਬੱਧ, ਲਿੱਪੀ ਬੱਧ ਸਿਆਸੀ ਸਿਧਾਂਤ ਬਣਾ ਕੇ ਪ੍ਰਗਟ ਕਰਨ ਵਿਚ ਕਾਮਯਾਬ ਹੋ ਗਈ ਹੈ ਤਾਂ ਇਨ੍ਹਾਂ ਦੀ ਮਾਨਸਿਕਤਾ ਵਿਚਲੇ ਪਹਿਲਾਂ ਤੋਂ ਬਣ ਚੁੱਕੇ ਗਲਤ ਮਿੱਥ ਇਨ੍ਹਾਂ ਨੂੰ ਸਹੀ ਲੀਡਰਸ਼ਿਪ ਨਾਲ ਜੁੜਨ ਤੋਂ ਲਗਾਤਾਰ ਰੋਕੀ ਰੱਖ ਰਹੇ ਹਨ। ਖ਼ਾਲਸਤਾਨ ਦੇ ਸੰਘਰਸ਼ ਦੀ ਸਭ ਤੋਂ ਵੱਡੀ ਇਹੋ ਹਾਰ ਹੈ। ਜਦ ਤਕ ਸ਼੍ਰੋਮਣੀ ਅਕਾਲੀ ਦਲ ਇੰਟਰਨੈਸ਼ਨਲ ਵਲੋਂ ਅੰਤਰਾਸ਼ਟਰੀ ਨਿਯਮਾਂ ਅਤੇ ਵਿਸ਼ਵ ਭਰ ਦੇ ਦੇਸ਼ਾਂ ਦੇ ਸੰਵਿਧਾਨਾਂ ਨੂੰ ਪ੍ਰਵਾਨਤ ਸਿਧਾਂਤ ਮੁਤਾਬਿਕ ਪੇਸ਼ ਕੀਤੇ ਸਿੱਖ ਰਾਸ਼ਟਰਵਾਦ ਦੇ ਖ਼ਾਲਸਤਾਨੀ ਸੰਕਲਪ ਨੂੰ ਇਹ ਲੋਕ ਗ੍ਰਹਿਣ ਕਰਕੇ, ਅਤੇ ਉਸ ਨਾਲ ਆਪਣੇ ਆਪ ਨੂੰ ਜੋੜ ਕੇ, ਇਸ ਸੰਘਰਸ਼ ਦਾ ਹਿੱਸਾ ਨਹੀਂ ਬਣਦੇ ਉਦੋਂ ਤਕ ਖ਼ਾਲਸਤਾਨ ਦਾ ਸੰਘਰਸ਼ ਆਪਣੇ ਹਾਂਦਰੂ ਨਤੀਜੇ ਨਹੀਂ ਕੱਢ ਸਕਦਾ। ਇਹ ਗੱਲ ਚਾਹੇ ਹੁਣ ਕਿਸੇ ਨੂੰ ਪਸੰਦ ਹੋਵੇ ਜਾਂ ਨਾ ਹੋਵੇ ਮੁੱਦਾ ਇਹ ਰਿਹਾ ਹੀ ਨਹੀਂ ਹੈ। ਮੁੱਦਾ ਸਿਰਫ ਇਕੋ ਇਕ ਹੈ ਕਿ ਵਰਤਮਾਨ ਸੰਸਾਰੀਕਰਨ ਦੇ ਹਾਲਾਤਾਂ ਵਿਚ ਖ਼ਾਲਸਤਾਨੀ ਸੰਘਰਸ਼ ਹਿੱਤ ਇਸ ਤੋਂ ਵਧੀਆ, ਠੋਸ ਅਤੇ ਸਿੱਧਾ ਪ੍ਰੋਗਰਾਮ ਕਿਸੇ ਵੀ ਹੋਰ ਸਿੱਖ ਸੰਗਠਨ ਪਾਸ ਨਹੀਂ ਹੈ। ਇਸ ਪ੍ਰੋਗਰਾਮ ਨੂੰ ਭਾਰਤੀ ਸੰਵਿਧਾਨ ਅਤੇ ਕਾਨੂੰਨਾਂ ਦੇ ਅੰਦਰ ਰਹਿ ਕੇ ਪੂਰਾ ਕਰਨ ਦਾ ਸੰਕਲਪ ਹੀ ਸਿੱਖਾਂ ਨੂੰ ਉਨ੍ਹਾਂ ਦੀ ਪੈਤਰੀ ਭੂਮੀ ਤੇ ਸਿੱਖ ਸੱਭਿਅਤਾ ਦੇ ਗੁਰਮਤਿ ਵਿਕਾਸ ਦਾ ਖ਼ਾਲਸਤਾਈ ਬਾਂਨਣੂ ਬਣ ਸਕਦਾ ਹੈ। ਇਹ ਹੁਣ ਇਕ ਠੋਸ ਸਚਾਈ ਹੈ। ਜਿੰਨੀ ਛੇਤੀ ਸਿੱਖ ਸਮੁਦਾਇ ਇਸ ਨੂੰ ਸਵੀਕਾਰ ਕਰਕੇ ਇਸ ਨਾਲ ਜੁੜੇਗਾ ਉਤਨੀ ਛੇਤੀ ਹੀ ਹੱਕ ਹਾਸਲ ਕਰ ਲਵੇਗਾ। ਜੇ ਹੁਣ ਸਿੱਖ ਸਮੁਦਾਇ ਇਸ ਨਾਲ ਨਾ ਜੁੜਿਆ ਤਾਂ ਖ਼ਾਲਸਤਾਈ ਸਿੱਖ ਸੰਕਲਪ ਦੀ ਸੁਤੰਤਰ ਸੱਭਿਅਤਾ ਦਾ ਭਾਰਤ ਅੰਦਰ ਰੋਟੀਆਂ ਕਾਰਨਿ ਪੂਰਹਿ ਤਾਲ ਵਾਲੇ ਸਿੱਖਾਂ ਰਾਹੀਂ ਹਿੰਦੁਤਤਵਾ ਕਰਨ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਜ਼ਜ਼ਬ ਕਰ ਲਿਆ ਜਾਵੇਗਾ।
ਅਤਿੰਦਰ ਪਾਲ ਸਿੰਘ ਖ਼ਾਲਸਤਾਨੀ
| < Prev |
|---|




