eSikh.com

 
  • Increase font size
  • Default font size
  • Decrease font size
Home

ਵਿਦੇਸ਼ਾਂ ਵਿਚ ਸਿੱਖਾਂ ਦਾ ਭਵਿੱਖ

E-mail Print

Dr. Dilgeer

ਬੀਤੇ ਦਿਨ ਮੈਂ ਇਕ ਸੱਜਣ ਨਾਲ ਬੈਠਾ ਵਿਚਾਰਾਂ ਕਰ ਰਿਹਾ ਸੀ ਕਿ ਉਸ ਦਾ ਇਕ ਰਿਸ਼ਤੇਦਾਰ ਉਥੇ ਆ ਗਿਆ । ਉਸ ਨੇ ਅਫ਼ਸੋਸਿਆ ਜਿਹਾ ਮੂੰਹ ਬਣਾਇਆ ਹੋਇਆ ਸੀ । ਪਹਿਲੋਂ ਤਾਂ ਉਹ ਚੁਪ ਰਿਹਾ ਕਿਉਂ ਕਿ ਮੈਂ ਉਸ ਵਾਸਤੇ ਓਪਰਾ ਸੀ ਪਰ ਜਦ ਮੇਰੇ ਮੇਜ਼ਬਾਨ ਨੇ ਉਸ ਨੂੰ ਮੇਰਾ ਨਾਂ ਦਸਿਆ ਤਾਂ ਉਸ ਨੇ ਮੇਰੇ ਗੋਡੀਂ ਹੱਥ ਲਾਏ ਤੇ ਨਾਲ ਹੀ ਗੱਲਾਂ ਕਰਨ ਲਗ ਪਿਆ ਅਤੇ ਫਿਰ ਫਿੱਸ ਪਿਆ । ਉਸ ਨੇ ਦਸਿਆ ਕਿ ਬੀਤੇ ਦਿਨੀਂ ਅਖੰਡ ਕੀਰਤਨੀ ਜਥਾ ਦੇ ਇਕ ਆਗੂ ਦੀ ਧੀ ਨੇ ਇਕ ਮੁਸਲਮਾਨ ਨਾਲ ਵਿਆਹ ਕਰਵਾ ਲਿਆ ਹੈ ਤੇ ''ਮੁਸਲੀ'' ਬਣ ਗਈ ਹੈ । ਇਹ ਆਖ ਕੇ ਉਹ ਫਿਰ ਸੰਜੀਦਾ ਹੋ ਗਿਆ ਪਰ ਕੁਝ ਚਿਰ ਮਗਰੋਂ ਬੋਲਿਆ ''ਵਿਦੇਸ਼ਾਂ ਵਿਚ ਸਿੱਖੀ ਕੋਈ ਨਹੀਂ ਜੇ ਰਹਿਣੀ, ਐਵੇਂ ਫੋਕੀਆਂ ਆਸਾਂ ਨਾ ਰੱਖੀ ਜਾਇਓ''। ਉਸ ਦੀ ਗੱਲ ਤੋਂ ਜਾਪਦਾ ਸੀ ਕਿ ਉਹ ਬੜਾ ਬੇਦਿਲ, ਬੇਹਿਸ, ਬੇਆਸ ਹੈ।

ਉਂਞ ਇਹੀ ਫਿਕਰਾ ਕਾਫ਼ੀ ਚਿਰ ਪਹਿਲਾਂ ਮੈਨੂੰ ਭਾਈ ਮਦਨ ਸਿੰਘ ਵਰਗੇ ਸਿੱਖ ਮਿਸ਼ਨਰੀ ਅਤੇ ਸ. ਹਰਜੀਤ ਸਿੰਘ ਸੇਵ ਵਰਗੇ ਸੱਜਣ ਵੀ ਆਖ ਚੁਕੇ ਸਨ । ਇਕ ਵੱਡੇ ਸੀਨੀਅਰ ਸਿੱਖ ਆਗੂ ਦੀ ਧੀ, ਜਿਹੜੀ ਸਿਰ ਉਤੇ ਕੇਸਕੀ ਬੰਨ੍ਹਦੀ ਸੀ ਤੇ ਵਧੀਆ ਕੀਰਤਨ ਕਰਦੀ ਸੀ, ਦਾ ਇਕ ਗ਼ੈਰ ਸਿੱਖ, ਤੇ ਖ਼ਾਸ ਕਰ ਕੇ, ਇਕ ਮੁਸਲਮਾਨ ਨਾਲ ਵਿਆਹ ਕਰਵਾ ਲੈਣਾ ਕੋਈ ਪਹਿਲੀ ਘਟਨਾ ਨਹੀਂ ਹੈ । ਇਸ ਤੋਂ ਪਹਿਲਾਂ ਵੀ ਕਈ ਵੱਡੇ ਸਿੱਖ ਆਗੂਆਂ ਦੀਆਂ ਧੀਆਂ ਵੀ ਅਜਿਹਾ ਹੀ ਕਰ ਚੁਕੀਆਂ ਹਨ। ਉਨ੍ਹਾਂ ਆਗੂਆਂ ਵਿਚੋਂ ਕੁਝ ਤਾਂ ਗ਼ੈਰਤ ਤੇ ਸ਼ਰਮ ਦੇ ਮਾਰੇ ਘਰੋਂ ਬਾਹਰ ਹੀ ਨਹੀਂ ਨਿਕਲਦੇ ਪਰ ਕੁਝ ਢੀਠ ਤਾਂ ਅੱਜ ਵੀ ਸ਼ਰੇਆਮ ਦੰਦੀਆਂ ਕੱਢਦੇ ਪਬਲਿਕ ਵਿਚ ਵਿਚਰਦੇ ਅਤੇ ਲੀਡਰੀ ਚਮਕਾਉਣ ਦੀ ਕੋਸ਼ਿਸ਼ ਕਰਦੇ ਹਨ । ਖ਼ੈਰ, ਮੈਂ ਬੇ-ਗ਼ੈਰਤ ਲੋਕਾਂ ਦੀ ਗੱਲ ਨਹੀਂ ਕਰਦਾ । ਬੀਤੇ ਦਿਨੀਂ ਇਕ ਸ਼ਖ਼ਸ ਨੇ ਆਪਣੇ ਹੱਥੀ ਆਪਣੀ ਧੀ ਦਾ ਵਿਆਹ ਇਕ ਈਸਾਈ ਗੋਰੇ ਨਾਲ ਕੀਤਾ ਸੀ ਤੇ ਉਹ ਵੀ ਲੋਕਾਂ ਨੂੰ ਸੱਦ ਕੇ ਇਕ ਗੁਰਦੁਆਰੇ ਵਿਚ (ਤੇ ਜਦ ਮੈਂ ਇਸ ਬਾਰੇ ਇਕ ਲੇਖ ਲਿਖਿਆ ਸੀ ਤਾਂ ਉਸ ਦੇ ਸਾਥੀਆਂ, ਸਣੇ ਉਸ ਗੁਰਦੁਆਰੇ ਦੇ ਪ੍ਰਧਾਨ ਤੇ ਜਨਰਲ ਸਕੱਤਰ ਨੇ, ਮੈਨੂੰ ਕਤਲ ਕਰ ਦੇਣ ਦੀਆਂ ਧਮਕੀਆਂ ਦਿਤੀਆਂ ਸਨ । ਪਰ, ਮੈਂ ਇਨ੍ਹਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਤੇ ਸੱਚ ਵਾਸਤੇ ਮੇਰੀ ਜਾਨ ਵੀ ਹਾਜ਼ਿਰ ਹੈ) । ਉਂਞ ਹੈਰਾਨੀ ਦੀ ਗੱਲ ਇਹ ਹੈ ਕਿ ਮੁਸਲਮਾਨਾਂ ਨਾਲ ਵਿਆਹ ਕਰਵਾਉਣ ਵਾਲੀਆਂ ਕੁੜੀਆਂ ਵਿਚੋਂ ਲੀਡਰਾਂ ਦੀਆਂ ਧੀਆਂ, ਫ਼ੀ ਸਦੀਆਂ ਦੇ ਹਿਸਾਬ ਨਾਲ, ਗਿਣਤੀ ਵਿਚ ਵਧੇਰੇ ਹਨ ਤੇ ਆਮ ਸਿੱਖਾਂ ਦੀਆਂ ਘੱਟ ਹਨ । ਦਰਅਸਲ, ਲੀਡਰਾਂ ਦੀਆਂ ਕੁੜੀਆਂ ਦਾ ਚਰਚਾ ਛੇਤੀ ਹੋ ਜਾਂਦਾ ਹੈ ਤੇ ਦੂਜੇ ਪਾਸੇ ਆਮ ਲੋਕਾਂ ਦਾ ਪਤਾ ਨਹੀਂ ਲਗਦਾ ਕਿਉਂ ਕਿ ਉਹ ਚੌਧਰੀ ਨਹੀਂ ਹੁੰਦੇ ਤੇ ਉਨ੍ਹਾਂ ਵਿਚ ਲੋਕਾਂ ਦੀ ਦਿਲਚਸਪੀ ਘੱਟ ਹੁੰਦੀ ਹੈ । ਪਰ ਜਦ ਲੀਡਰ ਅਜਿਹੀ ਘਟਨਾ ਵਾਪਰਨ ਤੋਂ ਮਗਰੋਂ ਕਈ ਦਿਨ ਪਬਲਿਕ ਵਿਚ ਨਜ਼ਰ ਨਹੀਂ ਆਉਂਦੇ ਤਾਂ ਲੋਕਾਂ ਨੂੰ ਸ਼ੱਕ ਪੈ ਜਾਂਦਾ ਹੈ ਕਿ ਦਾਲ ਵਿਚ ਕੁਝ ਕਾਲਾ ਕਾਲਾ ਜ਼ਰੂਰ ਹੈ ਤੇ ਲੋਕ ਸੂਹਾਂ ਕੱਢ ਹੀ ਲੈਂਦੇ ਹਨ । ਮੁਸਲਮਾਨਾਂ ਤੇ ਈਸਾਈਆਂ ਨਾਲ ਵਿਆਹ ਕਰਵਾਉਣ ਵਾਲੀਆਂ, ਸਿੱਖ ਆਗੂਆਂ ਦੀਆਂ, ਕੁੜੀਆਂ ਦੀ ਗਿਣਤੀ ਸੈਂਕੜਿਆਂ ਵਿਚ ਜ਼ਰੂਰ ਹੋਣੀ ਹੈ ਤੇ ਆਮ ਸਿੱਖਾਂ ਦੀਆਂ ਧੀਆਂ ਦੀ ਗਿਣਤੀ ਸ਼ਾਇਦ ਪੰਜ ਹਜ਼ਾਰ ਤੋਂ ਵੀ ਵਧ ਹੋਵੇਗੀ । ਹੋਰ ਦਸ-ਵੀਹ ਸਾਲ ਮਗਰੋਂ ਅਜਿਹੀਆਂ ਕੁੜੀਆਂ ਦੀ ਗਿਣਤੀ ਕੁਲ ਸਿੱਖ ਕੁੜੀਆਂ ਵਿੱਚੋਂ ਸ਼ਾਇਦ 90 ਫ਼ੀ ਸਦੀ ਦੇ ਕਰੀਬ ਪੁੱਜ ਜਾਵੇਗੀ । ਇਹ ਗੱਲ ਤਾਂ ਇੰਗਲੈਂਡ ਦੀ ਹੈ । ਆਓ ਤਵਾਰੀਖ਼ ਦੇ ਵਰਕੇ ਫ਼ਰੋਲੀਏ । ਇਹ ਹਾਲ 1873 ਵਿਚ ਪੰਜਾਬ ਵਿਚ ਵੀ ਹੋਣ ਲਗਾ ਸੀ ਜਦੋਂ ਚਾਰ ਸਿੱਖ ਮੁੰਡਿਆਂ ਨੇ ਈਸਾਈ ਬਣਨ ਦਾ ਐਲਾਨ ਕੀਤਾ ਸੀ ਤੇ ਇਸ ਘਟਨਾ ਨੇ ''ਸਿੰਘ ਸਭਾ ਲਹਿਰ'' ਨੂੰ ਜਨਮ ਦਿਤਾ ਸੀ । ਉਂਞ ਉਸ ਤੋਂ ਪਹਿਲਾਂ (ਮਹਾਰਾਜਾ) ਦਲੀਪ ਸਿੰਘ ਵੀ ਈਸਾਈ ਬਣ ਚੁਕਿਆ ਸੀ । ਇੰਜ ਹੀ ਮਗਰੋਂ ਕਪੂਰਥਲਾ ਦੇ ਮਹਾਰਾਜੇ ਦਾ ਪੁਤ ਵੀ ਈਸਾਈ ਬਣ ਗਿਆ ਸੀ ਤੇ ਉਸੇ ਘਰ ਦੀ ਇਕ ਕੁੜੀ ਅੰਮ੍ਰਿਤ ਕੌਰ ਨੇ ਵੀ ਇਕ ਹਿੰਦੂ ਨਾਲ ਵਿਆਹ ਕਰਵਾ ਕੇ ਧਰਮ ਛੱਡ ਦਿਤਾ ਸੀ; ਤੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੇ ਆਪਣੀ ਧੀ ਇਕ ਹਿੰਦੂ ਰਜਵਾੜੇ ਨਾਲ ਤੇ ਮਿਸਟਰ ਅਨੰਦ ਨੇ ਆਪਣੀ ਧੀ, ਮੇਨਕਾ, ਸੰਜੈ ਗਾਾਂਧੀ ਨਾਲ ਵਿਆਹ ਦਿਤੀ ਸੀ । ਪਰ ਇਹ ਟਾਂਵੀਆਂ-ਟਾਂਵੀਆਂ ਮਿਸਾਲਾਂ ਸਨ ਤੇ ਇਨ੍ਹਾਂ ਦੀਆਂ ਹਰਕਤਾਂ ਦਾ ਅਸਰ ਆਮ ਸਿੱਖਾਂ ਤੇ ਨਹੀਂ ਸੀ ਪਿਆ; ਸਗੋਂ ਸਿੱਖ ਇਨ੍ਹਾਂ ਕਾਰਵਾਈਆਂ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਕਰਦੇ ਸਨ । ਉਂਞ ਉਸ ਮਗਰੋਂ ਵੀ ਪੰਜਾਬ, ਦਿੱਲੀ ਤੇ ਕੁਝ ਹੋਰ ਥਾਵਾਂ ਤੇ ਕਿਤੇ-ਕਿਤੇ, ਕੁਝ ਕੁੜੀਆਂ ਇਸ਼ਕ ਜਾਂ ਲਾਲਚ ਜਾਂ ਕਿਸੇ ਜਾਲ ਵਿਚ ਫਸ ਕੇ ਗ਼ੈਰ ਸਿੱਖਾਂ ਨਾਲ ਵਿਆਹ ਕਰ ਕੇ ਧਰਮ ਛੱਡ ਗਈਆਂ ਸਨ । ਪਰ ਇਹ ਗਿਣਤੀ ਬਹੁਤ ਨਹੀਂ ਸੀ ਪਰ ਘਟ ਵੀ ਨਹੀਂ ਸੀ । ਖ਼ੈਰ ਮੈਂ ਤਾਂ ਵਿਦੇਸ਼ਾਂ ਦੀ ਗੱਲ ਕਰ ਰਿਹਾ ਸੀ । ਵਿਦੇਸ਼ਾਂ ਵਿਚ ਸਿੱਖਾਂ ਦੀਆਂ ਹਜ਼ਾਰਾਂ ਕੁੜੀਆਂ ਮੁਸਲਮਾਨ, ਈਸਾਈ ਤੇ ਹਿੰਦੂ ਬਣ ਚੁਕੀਆਂ ਹਨ । ਕੁਝ ਲੋਕ ਆਪਣੇ ਇਸ ਮਸਲੇ ਦਾ ਮੁਕਾਬਲਾ ਹੋਰਨਾਂ ਧਰਮਾਂ ਨਾਲ ਕਰਦੇ ਹਨ ''ਅਖੇ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਤਾਂ ਮੁਸ਼ਕਿਲ ਆਈ ਹੋਈ ਹੈ ! ਕੀ ਹੋ ਸਕਦਾ ਹੈ ਜੀ ? ਇਹ ਆਜ਼ਾਦ ਸੋਸਾਇਟੀ ਹੈ ।'' ਪਰ, ਇਹ ਬਿਲਕੁਲ ਬਕਵਾਸ ਗੱਲ ਹੈ । ਮੁਸਲਮਾਨਾਂ ਵਿਚੋਂ ਤੁਹਾਨੂੰ ਹਜ਼ਾਰਾਂ ਵਿਚੋਂ ਇਕ ਕੁੜੀ ਘਰੋਂ ਬਾਗ਼ੀ ਹੋਈ ਮਿਲੇਗੀ ਤੇ ਇਹੀ ਗਿਣਤੀ ਹਿੰਦੂਆਂ ਵਿਚ ਵੀ ਹੈ । ਸਿੱਖਾਂ ਵਿਚੋਂ ਮੁਸਲਮਾਣ ਬਣਨ ਵਾਲੀਆਂ ਕੁੜੀਆਂ ਦੀ ਫ਼ੀ ਸਦੀ ਅੱਜ 10 ਦੇ ਕਰੀਬ ਹੈ ਤਾਂ ਕੁਝ ਹੀ ਸਾਲਾਂ ਵਿਚ ਇਹ 50 ਫ਼ੀ ਸਦੀ ਹੋ ਜਾਣੀ ਹੈ ਤੇ ਫਿਰ 90× ਤੋਂ ਵੀ ਵਧ ਜਾਵੇਗੀ । ਬੇਸ਼ਕ ਕੋਈ ਕਬੂਤਰ ਵਾਂਗ ਅੱਖਾਂ ਮੀਟ ਕੇ ਬਿੱਲੀ ਦਾ ਵਜੂਦ ਨਾ ਮੰਨਣ ਦੀ ਖ਼ਾਹਿਸ਼ ਵਿਚ ਇਹ ਪਿਆ ਕਹੇ ਕਿ œਮੈਂ ਐਵੇਂ ਡਰੀ ਜਾ ਰਿਹਾ ਹਾਂ. ਜਾਂ ਇਹ ਕਹੇ ਕਿ œਗੁਰੂ ਮਹਾਰਾਜ ਆਪੇ ਕੁਝ ਕਰਨਗੇ. ਪਰ ਉਨ੍ਹਾਂ ਦੀ ਖ਼ੁਸ਼ਫ਼ਹਿਮੀ ਜਾਂ ''ਨਕਲੀ-ਚੜ੍ਹਦੀ ਕਲਾ'' ਨੇ ਉਸ ਨੂੰ ਇਸ ਮੁਸੀਬਤ ਤੋਂ ਇਸ ਬਲਾਅ ਤੋਂ ਬਚਾਅ ਨਹੀਂ ਕਰ ਸਕਣਾ । ਇਹ ਤੋਂ ਬਚਾਅ ਤਾਂ ਆਪ ਹੀ ਕਰਨਾ ਪੈਣਾ ਹੈ ਤੇ ਜਾਂ ਫਿਰ ਉਸ ਉਪਰ ਜ਼ਿਕਰ ਕੀਤੇ ਸਿੱਖ ਦੀ ਪੇਸ਼ੀਨ-ਗੋਈ ਪੂਰੀ ਹੋ ਜਾਵੇਗੀ ਕਿ ''ਵਿਦੇਸ਼ਾਂ ਵਿਚ ਸਿੱਖੀ ਨਹੀਂ ਬਚਣੀ ।'' ਅਸੀਂ ਮੁਸਲਮਾਣਾਂ ਤੋਂ ਹੀ ਕੁਝ ਸਿੱਖ ਸਕਦੇ ਹਾਂ । ਮੁਸਲਮਾਣ ਆਪਣੇ ਪੁਤਰ ਨਾਲੋਂ ਧੀ ਦਾ ਖਿਆਲ ਵਧੇਰੇ ਕਰਦੇ ਹਨ । ਹਰ ਮੁਸਲਮਾਨ ਆਪਣੀ ਧੀ ਨੂੰ ਇਸਲਾਮ, ਇਸਲਾਮੀ ਕਲਚਰ ਤੇ ਉਰਦੂ (ਜਾਂ ਉਸ ਦੇ ਮੁਲਕ ਦੀ ਜ਼ਬਾਨ) ਦੀ ਪੜ੍ਹਾਈ ਜ਼ਰੂਰ ਕਰਵਾਉਂਦਾ ਹੈ । ਉਹ ਹਫ਼ਤੇ ਵਿਚ ਘਟ ਤੋਂ ਘਟ ਦੋ ਤਿੰਨ ਦਿਨ ਮਸੀਤ ਵਿਚ ਜਾਂ ਮਦਰਸੇ ਵਿਚ ਜਾ ਕੇ ਇਹ ਪੜ੍ਹਾਈ ਜ਼ਰੂਰ ਕਰਦੇ ਹਨ । ਮੁਸਲਮਾਣ ਇਹ ਤਾਂ ਕਰ ਲਵੇਗਾ ਕਿ ਉਹ ਦਿਹਾੜੀ ਭੰਨ ਲਵੇ ਪਰ ਧੀ ਨੂੰ ਮਸੀਤ ਜਾਂ ਮਦਰਸੇ ਵਿਚ ਵਿਚ ਧਰਮ ਤੇ ਕਲਚਰ ਸਿੱਖਣ ਵਾਸਤੇ ਜ਼ਰੁਰ ਭੇਜੇਗਾ । ਹੁਣ ਦੂਜੇ ਪਾਸੇ ਸਿੱਖਾਂ ਦਾ ਹਾਲ ਵੇਖੋ ! ਸਿੱਖ ਤਾਂ ਆਪਣੇ ਧੀ ਪੁਤ ਨੂੰ ਐਤਵਾਰ ਵੀ ਗੁਰਦੁਆਰੇ ਨਹੀਂ ਲਿਜਾਂਦੇ; ਪੰਜਾਬੀ ਤੇ ਸਿੱਖ ਧਰਮ ਤੇ ਸਿੱਖ ਕਲਚਰ ਦੀ ਪੜ੍ਹਾਈ ਦੀ ਗੱਲ ਤਾਂ ਦੂਰ ਰਹੀ; ਜੇ ਕਿਤੇ ਪੰਜਾਬੀ ਪੜ੍ਹਾਉਣ ਦਾ ਇੰਤਜ਼ਾਮ ਹੈ ਵੀ ਤਾਂ ਵੀ ਬਹੁਤ ਸਾਰੇ ਬੂਝੜ ਮਾਪੇ ਆਖਣਗੇ ਕਿ ਡਿਊਟੀਆਂ ਕੌਣ ਛੱਡੇ ? ਬੱਚੇ ਆਪੇ ਵੱਡੇ ਹੋ ਕੇ ਸਿੱਖ ਧਰਮ ਬਾਰੇ ਸਿੱਖ ਜਾਣਗੇ ਤੇ ਪੰਜਾਬੀ ਨੂੰ ਇੰਗਲੈਂਡ ਵਿਚ ਕਿੱਥੇ ਵਰਤਣਾ ਹੈ ? ਅਜਿਹੇ ਮਾਪੇ ਤਾਂ ਬੱਚਿਆਂ ਨਾਲ ਆਪ ਵੀ ਸਿਰਫ਼ ਤੇ ਸਿਰਫ਼ ਅੰਗਰੇਜ਼ੀ ਹੀ ਬੋਲਦੇ ਹਨ । ਬੱਚਿਆਂ ਨਾਲ ਸਿਰਫ਼ ਤੇ ਸਿਰਫ਼ ਅੰਗਰੇਜ਼ੀ ਬੋਲਣ ਵਾਲੇ ਮਾਪਿਆਂ ਦੀ ਗਿਣਤੀ ਹੁਣ 75 ਫ਼ੀ ਸਦੀ ਤੋਂ ਉਪਰ ਹੈ । ਇਹ ਤਾਂ ਗੱਲ ਪੰਜਾਬੀ ਦੀ ਹੈ ਤੇ ਧਰਮ ਬਾਰੇ ਕਲਾਸਾਂ ਲਾਉਣ ਦੀ ਗੱਲ ਤਾਂ ਇਕ ਸੁਫ਼ਨਾ ਹੀ ਹੈ । ਕਈ ਵਾਰ ਤਾ ਅਜਿਹਾ ਜਾਪਦਾ ਹੈ ਕਿ ਮਾਪੇ ਬੱਚਿਆਂ ਨੂੰ ਸਿੱਖ ਧਰਮ ਬਾਰੇ ਦੱਸਣਾ ਪਾਪ ਸਮਝਦੇ ਹਨ । ਕਿਸੇ ਬੇਗ਼ਾਨੀ ਧਰਤੀ ਤੇ ਧਰਮ ਤਾਂ ਹੀ ਬਚ ਸਕਦਾ ਹੈ ਜੇ ਅਸੀ ਬੱਚਿਆਂ ਨੂੰ ਧਰਮ ਤੇ ਕਲਚਰ ਸਿਖਾਵਾਂਗੇ ਅਤੇ ਆਪਣੀ ਜ਼ਬਾਨ, ਪਹਿਰਾਵਾ, ਖ਼ੁਰਾਕ ਵਗ਼ੈਰਾ, ਯਾਨਿ ਕਲਚਰ, ਨੂੰ ਕਾਇਮ ਰੱਖਾਂਗੇ । ਵਰਨਾ ਬੱਚੇ ਬਹੁ-ਗਿਣਤੀ ਦੀ ਖ਼ੁਰਾਕ, ਪਹਿਰਾਵੇ, ਜ਼ਬਾਨ, ਕਲਚਰ, ਧਰਮ ਨੂੰ, ਜਿਸ ਨੂੰ ਉਹ ਮੀਡੀਆ ਵਿਚ ਰੋਜ਼ ਦਿਨ ਵਿਚ ਅਠਾਰਾਂ ਘੰਟੇ ਵੇਖਦੇ ਹਨ, ਨੂੰ ਅਪਣਾ ਲੈਣਗੇ । ਇਹ ਹਾਲ ਪਹਿਲਾਂ ਕਾਲਿਆਂ (ਜਮੀਕਨਾਂ) ਦਾ ਹੋ ਚੁਕਾ ਹੈ । ਇਕ ਦਿਨ ਇਕ ਜਮੀਕਨ ਪ੍ਰੋਫ਼ੈਸਰ ਮੇਰੇ ਨਾਲ ਬੱਸ ਵਿਚ ਬੈਠ ਗਿਆ । ਪਹਿਲੋਂ ਉਹ ਜਮਾਇਕਾ ਮੁਲਕ ਵਿਚ ਪ੍ਰੋਫ਼ੈਸਰ ਸੀ ਤੇ ਹੁਣ ਇੰਗਲੈਂਡ ਵਿਚ ਰਹਿ ਰਿਹਾ ਸੀ । ਉਹ ਗੱਲਾਂ ਕਰਦਿਆਂ-ਕਰਦਿਆਂ ਰੋਣ-ਹਾਕਾ ਹੋ ਗਿਆ । ਮੈਂ ਉਸ ਤੋਂ ਕੁਝ ਸਿੱਖਣ ਦੀ ਸੋਚ ਨਾਲ ਉਸ ਨੂੰ ਇਕ ਕਾਫ਼ੀ-ਸ਼ਾਪ ਤੇ ਲੈ ਗਿਆ ਤੇ ਉਸ ਨਾਲ ਚੋਖਾ ਚਿਰ ਗੱਲਾਂ ਕੀਤੀਆਂ । ਉਸ ਨੇ ਦੱਸਿਆ ਕਿ ਅਫ਼ਰੀਕਾ ਵਿਚ ਸਾਡੀ ਜ਼ਬਾਨ ਅੰਗਰੇਜ਼ੀ ਨਹੀਂ ਸੀ, ਅਸੀਂ ਪੈਂਟਾਂ ਵਾਲੇ ਕਲਚਰ ਵਾਲੇ ਨਹੀਂ ਸਾਂ, ਸਾਡੀ ਖ਼ੁਰਾਕ ਅੰਗਰੇਜ਼ਾਂ ਵਾਲੀ ਨਹੀਂ ਸੀ ਤੇ ਅਸੀਂ ਪਿਛੋਕੜ ਵਿਚ ਈਸਾਈ ਵੀ ਨਹੀਂ ਸਾਂ । ਪਰ ਅਜ ਸਾਡੀਆਂ ਨਸਲਾਂ ਨੇ ਜ਼ਬਾਨ, ਪਹਿਰਾਵਾ, ਖ਼ੁਰਾਕ ਗੋਰਿਆਂ ਦੀ ਅਪਣਾ ਲਈ ਹੈ ਤੇ ਕਲਚਰ ਤੇ ਧਰਮ ਗੋਰਿਆ ਦਾ ਅਖ਼ਤਿਆਰ ਕਰ ਲਿਆ ਹੈ । ਅਸੀਂ ਆਪਣਾ ਵਜੂਦ ਤੇ ਆਪਣੀ ਹਸਤੀ ਖ਼ਤਮ ਕਰ ਬੈਠੇ ਹਾਂ ਪਰ ਗੋਰਿਆ ਨੇ ਸਾਨੂੰ ਫਿਰ ਵੀ ਹਮੇਸ਼ਾ ''ਨੀਗਰੋ'' ਹੀ ਸਮਝਿਆ ਹੈ ਤੇ ਸਾਨੂੰ ਹਮੇਸ਼ਾ ਗ਼ੈਰ, ਬੇਗ਼ਾਨੇ ਤੇ ਘਟੀਆ ਸਮਝਦੇ ਹਨ ਤੇ ਸਮਝਦੇ ਰਹਿਣਗੇ ਤੇ ਨਸਲੀ ਵਿਤਕਰਾ ਕਰਦੇ ਰਹਿਣਗੇ । ਨਤੀਜਾ ਇਹ ਹੋਇਆ ਹੈ ਕਿ ਸਾਡੇ ਬੱਚੇ ਇਸ ਨਸਲੀ ਵਿਤਕਰੇ ਤੇ ਨਫ਼ਰਤ ਕਾਰਨ ਮੁਜਰਿਮ ਬਣ ਰਹੇ ਹਨ । ਜੇ ਕੁਝ ਗੋਰੀਆਂ ਸਾਡੇ ਲੋਕਾਂ ਨਾਲ ਵਿਆਹ ਕਰਵਾਉਂਦੀਆਂ ਹਨ ਤਾਂ ਇਸ ਦਾ ਪਿਛੋਕੜ ਪਿਆਰ-ਵਿਆਹ ਨਹੀਂ ਬਲਕਿ ਸੈਕਸ ਹੁੰਦਾ ਹੈ ਅਸੀਂ ਤੁਹਾਡੇ ਸਿੱਖਾਂ ਵਾਂਗ ਸੈਕਸ ਪੱਖੋਂ ਤਗੜੇ ਹਾਂ ਤੇ ਇਹ ਬਿਸਤਰ ਵਿਚ ਤਕੜਾ ''ਮਰਦ'' ਮੰਗਦੀਆਂ ਹਨ । ਵਰਨਾ ਕੋਈ ਗੋਰੀ ਸਾਨੂੰ ਦਿਲੋਂ ਪਸੰਦ ਨਹੀਂ ਜੇ ਕਰਦੀ । ਹਾਂ ਇਹ ਸੱਚ ਏ ! ਸਾਡੇ ਸਾਰੇ ਸਿਆਣੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ । ਮੈਨੂੰ ਉਸ ਕਾਲੇ ਦੀ ਗੱਲ ਸੁਣ ਕੇ ਇੰਜ ਜਾਪਿਆ ਕਿ ਅਸੀਂ ਵੀ ਕਾਲਿਆਂ ਵਾਲੀ ਤਬਾਹੀ ਚਲ ਰਹੇ ਹਾਂ । ਅਸੀਂ ਇਨ੍ਹਾਂ ਤੋਂ ਦੋ ਤਿੰਨ ਪੁਸ਼ਤਾਂ ਮਗਰੋਂ ਇੱਥੇ ਆਏ ਹਾਂ ਤੇ ਇਸ ਹਿਸਾਬ ਨਾਲ 25 ਤੋਂ ਤੀਹ ਸਾਲ ਤਕ ਸਾਡਾ ਹਸ਼ਰ ਵੀ ਇਨ੍ਹਾਂ ਵਾਲਾ ਹੋ ਜਾਣਾ ਹੈ । ਪਰ ਸਾਡਾ ਹਾਲ ਕਾਲਿਆਂ ਨਾਲੋਂ ਮਾੜਾ ਹੋਣਾ ਹੈ । ਉਨ੍ਹਾਂ ਵਿਚ ਏਕਤਾ ਕਮਾਲ ਦੀ ਹੇ । ਜੇ ਕਿਸੇ ਕਾਲੇ ਨੂੰ, ਭਾਵੇਂ ਉਸ ਗ਼ਲਤ ਵੀ ਹੋਵੇ, ਕੋਈ ਪਰੇਸ਼ਾਨ ਕਰਦਾ ਹੋਵੇ ਤਾਂ ਸਾਰੇ ਕਾਲੇ, ਮੁਲਕ ਦੀਆਂ ਹੱਦਾਂ ਭੁੱਲ ਕੇ, ਉਸ ਕਾਲੇ ਦੇ ਧੜੇ ਵਿਚ ਸਾਮਿਲ ਹੋ ਜਾਂਦੇ ਹਨ ਤੇ ਮੁਖ਼ਾਲਿਫ਼ ਦਾ ਘਾਣ-ਬੱਚਾ-ਘਾਣ ਕਰ ਦੇਂਦੇ ਹਨ ਤੇ ਅਸੀਂ ਕਿਸੇ ਸਿੱਖ ਨੂੰ ਮੁਸ਼ਕਿਲ ਵਿਚ ਵੇਖ ਕੇ ਉਥੋਂ ਖਿਸਕਣ ਦੀ ਕਰਦੇ ਹਾਂ । ਹਾਂ, ਕਾਲਿਆਂ ਵਾਲੀ ਏਕਤਾ ਮੁਸਲਮਾਣਾਂ ਵਿਚ ਵੀ ਖ਼ੂਬ ਹੈ; ਉਹ ਵੀ ਹਰ ਮੌਕੇ ਤੇ ਏਕਾ ਕਰ ਲੈਂਦੇ ਹਨ ਤੇ ਹਰ ਗ਼ੈਰ-ਮੁਸਲਿਮ ਨੂੰ ਦੁਸ਼ਮਣ ਸਮਝਦੇ ਹਨ । ਸਿਰਫ਼ ਸਾਡੇ ਵਿਚ ਹੀ ਨਹੀਂ ਤੇ ਇਸੇ ਕਰ ਕੇ ਸਾਨੂੰ ਦੂਹਰੀ ਮਾਰ ਪੈ ਰਹੀ ਹੈ । ਅੱਜ ਇਹ ਹਾਲ ਹੈ ਕਿ ਸਿੱਖਾਂ ਨੇ ਆਪਣੀ ਖੁਰਾਕ (ਲੰਗਰ, ਜਿਸ ਨੂੰ ਸਿੱਖਾਂ ਦੇ ਧੀਆਂ ਪੁਤਰ ''ਮੁਫ਼ਤ ਰੋਟੀ'' ਆਖਦੇ ਹਨ, ਨੂੰ ਛੱਡ ਕੇ), ਪਹਿਰਾਵਾ ਤੇ ਜ਼ਬਾਨ ਗੁਆ ਲਈ ਹੈ । ਜੇ ਵਧੇਰੇ ਨਹੀਂ ਤਾਂ 90 ਫ਼ੀ ਸਦੀ ਸਿੱਖਾਂ ਦੇ ਪੁੱਤਰ ਤੇ ਧੀਆਂ ਵਾਲ ਕਟਦੇ ਹਨ । ਕਈ ਵਾਰ ਹੈਰਾਨੀ ਹੁੰਦੀ ਹੈ ਕਿ ਸੁਹਣੀ ਦਾੜ੍ਹੀ ਬੰਨ੍ਹ ਕੇ ਇਕ ਸਿੰਘ ਆਪਣੇ ਮੋਨੇ ਪੁਤਰਾਂ, ਬੌਬ-ਕੱਟ ਵਹੁਟੀ ਤੇ ਨਾਈ ਕੋਲੋਂ ਤਾਜ਼ਾ-ਤਾਜ਼ਾ ਹੋ ਕੇ ਆਈਆਂ ਜਾਪਦੀਆਂ ਧੀਆਂ ਨਾਲ, ਬੜੀ ਸ਼ਾਨ ਨਾਲ, ਟੁਰਿਆ ਜਾਂਦਾ ਨਜ਼ਰ ਆਉਂਦਾ ਹੈ । ਸਿੱਖ ਆਗੂਆਂ ਦੇ ਘਰਾਂ ਵਿਚ ਮੋਨੇ, ਦਾੜ੍ਹੀ-ਕੱਟੇ ਪੁਤਰ, ਬੌਬ-ਕੱਟ ਵਾਲਾਂ ਵਾਲੀਆਂ ਨਿੱਕੀ ਤੋਂ ਵੱਡੀ ਉਮਰ ਤਕ ਵਾਲੀਆਂ ਧੀਆਂ ਨਜ਼ਰ ਆਉਂਦੀਆਂ ਹਨ (ਬਹੁਤੇ ਆਗੂਆਂ ਦਾ ਇਹੀ ਹਾਲ ਹੈ) । ਉਂਞ ਦੂਜੇ ਪਾਸੇ ਕਈ ਕੁੜੀਆਂ ਕੇਸਕੀਆਂ ਵੀ ਬੰਨ੍ਹਦੀਆਂ ਹਨ ਤੇ ਨਾਲ ਹੀ ਸਿਗਰਟਾਂ ਪੀਂਦੀਆਂ ਵੀ ਨਜ਼ਰ ਆਉਂਦੀਆਂ ਹਨ ਤੇ ਕਲੱਬਾਂ ਵਿਚ ਵੀ ਜਾਂਦੀਆਂ ਹਨ । ਉਂਞ ਕੇਸਕੀ ਵਾਲੀਆਂ ਬਹੁਤੀਆਂ ਕੁੜੀਆਂ ਦੀ ਡਰੈਸ ਵੀ ਕਈ ਵਾਰ ਕੰਜਰੀਆਂ ਵਰਗੀ ਹੀ ਹੁੰਦੀ ਹੈ । ਸਿਰਫ਼ ਏਨਾ ਹੀ ਨਹੀਂ ਬਜ਼ਾਰਾਂ ਵਿਚ ਸਿੱਖਾਂ ਦੀਆਂ ਬਹੁਤੀਆਂ ਕੁੜੀਆਂ ਦੇ ਪਹਿਰਾਵੇ ਵੇਖ ਕੇ ਵੀ ਸ਼ਰਮ ਆਉਂਦੀ ਹੈ । ਤੁਸੀਂ ਛੇਤੀ ਕੀਤਿਆਂ ਕਿਸੇ ਪਾਕਿਸਤਾਨੀ ਕੁੜੀ ਨੂੰ ਜੀਨਜ਼ ਤਾਂ ਕੀ ਪੈਂਟ ਪਾਈ ਤੇ ਜਾਂ ਨੰਗਾ ਸਿਰ ਕਦੇ ਨਹੀਂ ਵੇਖੋਗੇ । ਪਰ, ਸਿੱਖਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਨਾਈਆਂ ਕੋਲੋਂ ਵਾਲ ਮੁੰਨਵਾ ਕੇ, ਜੀਨਾਂ, ਅੱਧ-ਨੰਗਾ ਕਰਨ ਵਾਲੀਆਂ ਨਵੀਂ ਕਿਸਮ ਦੀਆਂ ਪੈਂਟਾਂ (ਜਿਨ੍ਹਾਂ ਵਿਚ ''ਪਿੱਠ'' ਦਾ ਘੱਟੋ-ਘੱਟ ਚੌਥਾ ਹਿੱਸਾ ਨੰਗਾ ਨਜ਼ਰ ਆਉਂਦਾ ਹੈ), ਅੱਧੀ ਛਾਤੀ ਨੰਗੀ ਰੱਖਣ ਵਾਲੀਆਂ ਕਮੀਜ਼ਾਂ ਤੇ ਬਲਾਊਜ਼ ਪਾਈ, ਆਪਣੇ ਮਾਪਿਆਂ, ਦਾਦੇ-ਦਾਦੀਆਂ ਨਾਲ ਘੁੰਮਦੀਆਂ ਆਮ ਨਜ਼ਰ ਆਉਣਗੀਆਂ । ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸਿੱਖ ਧਾਰਮਿਕ ਤੇ ਸਿਆਸੀ ਆਗੂਆਂ ਦੀਆਂ ਵੀ ਹੋਣਗੀਆਂ । ਇਨ੍ਹਾਂ ਦੇ ਮਾਪਿਆਂ ਨੂੰ ਤਾਂ ਨਾਲ ਟੁਰੇ ਜਾਂਦਿਆਂ ਨੂੰ ਵੀ ਸ਼ਰਮ ਨਹੀਂ ਆਉਂਦੀ । ਸ਼ਾਇਦ ਉਨ੍ਹਾਂ ਨੂੰ ਉਨ੍ਹਾਂ ਦੀ ਗ਼ੈਰਤ ਕਦੇ ਨਹੀਂ ਟੁੰਬਦੀ । ਪੰਜਾਬ ਦੇ ਲੋਕ ਹੀ ਨਹੀਂ ਬਲਕਿ ਇੰਗਲੈਂਡ ਵਿਚ ਰਹਿਣ ਵਾਲੇ ਗੋਰੇ ਵੀ ਅਜਿਹੇ ਪਹਿਰਾਵੇ ਨੂੰ ''ਕੰਜਰੀਆਂ ਵਾਲਾ ਲਿਬਾਸ'' ਕਹਿੰਦੇ ਹਨ । ਪਰ, ਅਜੀਬ, ਬੇਗ਼ੈਰਤ ਹਨ ਉਹ ਮਾਪੇ, ਜਿਹੜੇ ਉਨ੍ਹਾਂ ਧੀਆਂ ਨੂੰ ਇਹੋ ਜਿਹੇ ਲਿਬਾਸ ਖ਼ਰੀਦ ਕੇ ਦੇਂਦੇ ਹਨ । ਇਹੋ ਜਿਹੇ ਪਹਿਰਾਵੇ ਵਾਲੇ, ਪੰਜਾਬੀ ਜ਼ਬਾਨ ਨੂੰ ਨਫ਼ਰਤ ਕਰਨ ਵਾਲੇ, ਸਿੱਖ ਕਲਚਰ ਨੂੰ ਵੇਖ ਕੇ ਨੱਕ ਚੜ੍ਹਾਉਣ ਵਾਲੇ ਬੱਚਿਆਂ ਤੋਂ ਕੀ ਆਸ ਰੱਖ ਸਕਦੇ ਹਾਂ । ਫਿਰ ਇਹ ਬੱਚੇ ਸਕੂਲਾਂ ਵਿਚ ਕੀ ਕਰਦੇ ਹਨ, ਕਿਸ ਕਿਸ ਨਾਲ ਇਸ਼ਕ ਕਰਦੇ ਹਨ, ਕਿਸ-ਕਿਸ ਨਾਲ ਹਮ-ਬਿਸਤਰ ਹੁੰਦੇ ਹਨ, ਕਿਹੜਾ-ਕਿਹੜਾ ਨਸ਼ਾ ਕਰਦੇ ਹਨ, ਇਨ੍ਹਾਂ ਮਾਪਿਆਂ ਨੂੰ ਸੋਚਣ ਦੀ ਫ਼ੁਰਸਤ ਨਹੀਂ । ਸ਼ਾੲਦਿ 99 ਫ਼ੀ ਸਦੀ ਲੋਕ ਤਾਂ ਘਰਾਂ ਵਿਚ ਆਪਣੀਆਂ ਧੀਆਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਵੀ ਨਾ ਕਰਦੇ ਹੋਣ । ਮਰਦ ਤੇ ਔਰਤਾਂ ਆਪਣੀ ਜਾਬ ਤੋਂ ਵਿਹਲੇ ਹੋ ਕੇ ਆ ਕੇ ਬੀਅਰ ਦਾ ਡੱਬਾ ਫੜ ਕੇ ਬੈਠ ਜਾਂਦੇ ਹਨ ਤੇ ਕੁੜੀਆਂ ''ਕਲੱਬ ਨੂੰ ਜਾ ਰਹੀ ਹਾਂ, ਰਾਤ ਦੇਰ ਨੂੰ ਮੁੜਾਂਗੀ; ਮੇਰੀ ਉਡੀਕ ਨਾ ਕਰਨਾ'' ਆਖ ਕੇ ਘਰੋਂ ਨਿਕਲ ਪੈਂਦੀਆਂ ਹਨ । ਮਾਪਿਆਂ ਦੀ ਜੁਰਅਤ ਨਹੀਂ ਕਿ ਧੀਆਂ ਨੂੰ ਬਾਹਰ ਜਾਣੋਂ ਰੋਕ ਸਕਣ । ਅਜਿਹੀ ਹਾਲਤ ਵਿਚ ਵਿਦੇਸ਼ਾਂ ਵਿਚ ਸਿੱਖੀ ਦਾ ਭਵਿੱਖ ਕੀ ਹੋ ਸਕਦਾ ਹੈ ? ਬਹੁਤ ਸਾਰੇ ਮਾਪੇ ਕੁੜੀਆਂ ਨੂੰ ਪੜ੍ਹਣ ਵਾਸਤੇ ਯੂਨੀਵਰਸਿਟੀਆਂ ਵਿਚ ਭੇਜ ਦੇਂਦੇ ਹਨ ਤੇ ਕਈ ਤਾਂ ਦੁਜੇ ਸ਼ਹਿਰਾਂ ਵਿਚ ਪੜ੍ਹਨ ਭੇਜ ਦੇਂਦੇ ਹਨ । ਇਹ ਕੁੜੀਆਂ ਉਥੇ ਰਹਿੰਦੀਆਂ ਜੋ ਕਰਤੂਤਾਂ ਕਰਦੀਆਂ ਹਨ ਇਹ ਸੁਣ ਕੇ ਸ਼ਰਮ ੳਾਉਂਦੀ ਹੈ ਪਰ ਉਨ੍ਹਾਂ ਦੇ ਮਾਪਿਆਂ ਨੂੰ ਬਿਲਕੁਲ ਨਹੀਂ ਆਉਂਦੀ । ਇਨ੍ਹਾਂ ਕੁੜੀਆਂ ਵਿਚੋਂ ਸ਼ਾਇਦ ਇਕ ਅੱਧ ਹੀ ਪੜ੍ਹਾਈ ਮੁਕਾਉਣ ਮਗਰੋਂ ਘਰ ਨੂੰ ਮੁੜਦੀ ਹੋਵੇ । ਉਹ ਯੂਨੀਵਰਸਿਟੀਆਂ ਵਿਚ ਮੁਸਲਮਾਣਾਂ, ਕਾਲਿਆਂ ਜਾਂ ਗੋਰਿਆਂ ਨਾਲ ਪੱਬਾਂ, ਕਲੱਬਾਂ ਵਿਚ ਬੈਠੀਆਂ ਬੀਅਰਾਂ, ਸਿਗਰਟਾਂ ਪੀਂਦੀਆਂ ਤੇ ਡਰੱਗਜ਼ ਖਾਂਦੀਆਂ ਹਨ ਤੇ ਨਾਲ ਹੀ ਉਨ੍ਹਾਂ ਨਾਲ ਹਮ-ਬਿਸਤਰ ਹੁੰਦੀਆਂ ਹਨ । ਮੈਂ ਲੰਡਨ ਤੇ ਬ੍ਰਿਮਿੰਘਮ ਦੀਆਂ ਯੂਨੀਵਰਸਿਟੀਆਂ ਵਿਚ ਕੜੇ ਵਾਲੀਆਂ ਕੁੜੀਆਂ ਨੂੰ ਅਜਿਹੀਆਂ ਹਰਕਤਾਂ ਕਰਦਿਆਂ ਆਮ ਵੇਖਿਆ ਹੈ ਤੇ ਮੈਨੂੰ ਵੇਖ ਕੇ ਵੀ ਉਹ ਸੰਗ ਨਹੀਂ ਸਨ ਕਰਦੀਆਂ । ਇਨ੍ਹਾਂ ਵਿਚੋਂ 99× ਕਿਸੇ ਮੁਸਲਮਾਣ, ਕਾਲੇ ਜਾਂ ਗੋਰੇ ਨਾਲ ਬਾਹਰੋ-ਬਾਹਰ ਵਿਆਹ ਕਰ ਲੈਂਦੀਆਂ ਹਨ । ਪਤਾ ਨਹੀਂ ਘਰ ਦੇ ਪੈਸਾ ਕਿਸ ਵਾਸਤੇ ਖਰਚਦੇ ਹਨ ? ਸ਼ਾਇਦ ਕੁੜੀ ਨੂੰ ਮੁਸਲਮਾਣ, ਕਾਲੇ ਜਾਂ ਗੋਰੇ ਨਾਲ ਆਸ਼ਕੀ ਕਰਨ ਤੇ ਉਸ ਨਾਲ ਵਿਆਹ ਕਰ ਕੇ ਸਿੱਖੀ ਛੱਡਣ ਵਾਸਤੇ । ਉਂਞ ਜੋ ਪੜ੍ਹਾਈ ਇਹ ਕੁੜੀਆਂ ਯੂਨੀਵਰਸਿਟੀਆਂ ਵਿਚ ਕਰਦੀਆਂ ਹਨ ਉਹ ਪੜ੍ਹਾਈ ਉਹ ਘਰ ਬੈਠ ਕੇ ''ਓਪਨ ਯੂਨੀਵਰਸਿਟੀ'' ਰਾਹੀਂ ਵੀ ਕਰ ਸਕਦੀਆਂ ਹਨ । ਇਸ ਨਾਲ ਖਰਚਾ ਵੀ ਘਟ ਹੁੰਦਾ ਹੈ ਤੇ ਕੁੜੀਆਂ ਘਰ ਵਿਚ ਅੱਖਾਂ ਸਾਹਮਣੇ ਵੀ ਰਹਿੰਦੀਆਂ ਹਨ । ਦੂਜਾ, ਉਹ ਕੁੜੀਆਂ ਜੋ ਪੜ੍ਹਨਾ ਨਹੀਂ ਚਾਹੁੰਦੀਆਂ, ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਸਾਪ ਤੇ ਜਾਂ ਸੁਪਰਸਟੋਰ ਤੇ ਨੌਕਰੀ ਲੁਆ ਦੇਂਦੇ ਹਨ । ਅਜਿਹੇ ਥਾਂਵਾਂ ਤੇ ਪਾਕਿਸਤਾਨੀ ਮੁੰਡਿਆਂ ਦੀ ਮੁੰਡੀਰ ਘੁੰਮਦੀ ਰਹਿੰਦੀ ਹੈ ਤੇ ਇਹੋ ਜਿਹੀਆਂ ਥਾਵਾਂ ਤੇ ਕੁੜੀਆਂ ਫਸਾਉਣਾ ਸੌਖਾ ਹੋ ਜਾਦਾ ਹੈ । ਪਰ ਮਾਪਿਆਂ ਨੂੰ ਕੀ ਉਨ੍ਹਾਂ ਨੂੰ ਤਾਂ ਕੁੜੀ ਕੁਝ ਪੌਂਡ ਲਿਆਉਂਦੀ ਨਜ਼ਰ ਆਉਂਦੀ ਹੈ, ਉਥੋਂ ਉਹ ਭਾਵੇਂ ਕਿਸੇ ਪਾਕਿਸਤਾਨੀ ਨਾਲ ਨਿਕਲ ਜਾਵੇ । ਬੇਗ਼ੈਰਤ ਲੋਕ ਕਹਿਣਗੇ ਤਾਂ ਕੀ ਏ, ਫਲਾਣੇ ਦੀ ਵੀ ਤਾਂ ਨਿਕਲ ਗਈ ਸੀ । ਇਸ ਪੱਖੋਂ ਭਾਟ ਬਿਰਾਦਰੀ ਦੀਆਂ ਕੁੜੀਆਂ ਬਚੀਆਂ ਹੋਈਆਂ ਹਨ ਕਿਉਂ ਕਿ ਉਹ ਕੁੜੀ ਨੂੰ ਘਰੋਂ ਦੂਰ ਜਾਂ ਯੂਨੀਵਰਸਿਟੀ ਵਿਚ ਨਹੀਂ ਭੇਜਦੇ (ਤੇ ਜਿਹੜੇ ਭੇਜ ਬੈਠਦੇ ਹਨ ਉਹ ਮੱਥੇ ਤੇ ਦੁਹੱਥੜ ਮਾਰ ਕੇ ਰੋਂਦੇ ਹਨ) । ਉਹ ਕੁੜੀ ਦਾ ਵਿਆਹ 18-20 ਸਾਲ ਦੀ ਉਮਰ ਵਿਚ ਕਰ ਦੇਂਦੇ ਹਨ । ਇਹ ਸਿਆਣੀ ਗੱਲ ਹੈ ਕਿਉਂ ਕਿ ਇਨ੍ਹਾਂ ਮੁਲਕਾਂ ਵਿਚ ਟੀ.ਵੀ, ਤੇ ਜੋ ਚੁੰਮਾ-ਚੱਟੀ ਤੇ ਸੈਕਸ ਸੀਨ ਦਿਖਾਏ ਜਾਂਦੇ ਹਨ ਉਨ੍ਹਾਂ ਨਾਲ ਹਰ ਜਵਾਨ ਕੁੜੀ ਦੇ ਅਲ੍ਹੜ ਸੀਨੇ ਤੇ ਅਸਰ ਹੁੰਦਾ ਹੈ । ਸੈਕਸ ਦੀ ਭੁੱਖ ਇਕ ਸਚਾਈ ਹੈ, ਇਹ ਸੱਚ ਸਾਨੂੰ ਮੰਨ ਲੈਣਾ ਚਾਹੀਦਾ ਹੈ । ਇਹੋ ਜਿਹੇ ਮਾਹੌਲ ਵਿਚ ਹਰ ਕੁੜੀ ਦਾ ਦਿਲ ਸੈਕਸ ਕਰਨ ਵਾਸਤੇ ਚਾਹਵੇਗਾ । ਜਦ ਹੀ ਉਸ ਨੂੰ ਮੌਕਾ ਮਿਲੇਗਾ ਉਹ ਉਸ ਦਾ ਫ਼ਾਇਦਾ ਉਠਾਵੇਗੀ । ਇੰਜ ਹੀ ਮੁੰਡਿਆਂ ਵਿਚ ਵੀ ਸੈਕਸ ਦੀ ਤਰੰਗ ਉਠਦੀ ਹੈ ਤੇ ਉਹ ਵੀ ਕੁੜੀਆਂ ਦੀ ਭਾਲ ਵਿਚ ਸਕੂਲਾਂ, ਯੂਨੀਵਰਸਿਟੀਆਂ, ਸਟੋਰਾਂ, ਮਾਰਕੀਟਾਂ ਵਿਚ ਸਾਥੀ ਲੱਭਣ ਨਿਕਲ ਪੈਂਦੇ ਹਨ । ਭਾਟ ਬਿਰਾਦਰੀ ਵਾਲੇ ਇਸ ਗੱਲੋਂ ਸਿਆਣੇ ਹਨ ਤੇ ਜਾਣਦੇ ਹਨ ਕਿ ਅਸੀਂ ਕੁੜੀਆਂ ਨੂੰ ''ਬ੍ਰਹਮਚਰਯ'' ਤਾਂ ਸਿਖਾ ਨਹੀਂ ਸਕਦੇ, ਜਿਸਮ ਦੇ ਅੰਗ ਹਰ ਇਕ ਦੇ ਬਰਾਬਰ ਹਨ; ਇਸ ਕਰ ਕੇ ਕੁੜੀ ਨੂੰ ਬਚਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਉਸ ਦਾ ਛੇਤੀ ਵਿਆਹ ਕਰ ਦਿਓ । ਵਰਨਾ ਉਸ ਨੇ ਮੌਕਾ ਮਿਲਦਿਆਂ ਹੀ ਮੁੰਡਾ ਬੋਚ ਲੈਣਾ ਹੈ ਤੇ ਉਸ ਨੇ ਇਸ ਮੌਕੇ ਤੇ ਉਸ ਮੁੰਡੇ ਦਾ ਧਰਮ, ਜ਼ਾਤ, ਰੰਗ, ਉਮਰ ਨਹੀਂ ਵੇਖਣੀ । ਇਕ ਸਵਾਲ ਆਮ ਉਠਦਾ ਹੈ ਕਿ ਸਿੱਖ ਕੁੜੀਆਂ ਜ਼ਿਆਦਾ ਪਾਕਿਸਤਾਨੀਆਂ ਨਾਲ ਹੀ ਕਿਉਂ ਨਿਕਲਦੀਆਂ ਹਨ ? ਬਹੁਤ ਘਟ ਲੋਕ ਜਾਣਦੇ ਹਨ ਕਿ ਪਾਕਿਸਤਾਨੀ (ਖਾਸ ਕਰ ਕੇ ਮੀਰਪੁਰੀ ਪਾਕਿਸਤਾਨੀ) ਇਸ ਬਾਰੇ ਬੜੀ ਪਲਾਨ ਨਾਲ ਕੰਮ ਕਰ ਰਹੇ ਹਨ । ਇਕ ਇਤਬਾਰ ਵਾਲੇ ਸੋਮੇ ਨੇ ਦਸਿਆ ਹੈ ਕਿ ਮਸੀਤਾਂ ਵਿਚ ਮੌਲਵੀ ਮੁਸਲਮਾਨ ਮੁੰਡਿਆਂ ਨੂੰ ਇਸ ਵਾਸਤੇ ਸ਼ਹਿ ਦੇਂਦੇ ਹਨ । ਉਹ ਉਨ੍ਹਾਂ ਨੂੰ ਕਹਿੰਦੇ ਹਨ ਕਿ ਕਿਸੇ ਨੂੰ ਮੁਸਲਮਾਣ ਬਣਾਉਣਾ ਸੁਆਬ (ਪੁੰਨ) ਦਾ ਕੰਮ ਹੁੰਦਾ ਹੈ ਤੇ ਇਸ ਦਾ ਫਲ ਸਵਰਗ ਵਿਚ ਮਿਲਦਾ ਹੈ । ਮੌਲਵੀ ਇਹ ਵੀ ਦਸਦੇ ਹਨ ਕਿ ਕਿਸੇ ਨੂੰ ਮੁਸਲਮਾਣ ਬਣਾਉਣ ਵਾਸਤੇ ਸਭ ਤੋਂ ਸੌਖਾ ਸਿੱਖਾਂ ਦੀਆਂ ਕੁੜੀਆਂ ਹਨ । ਸਿੱਖਾਂ ਦੀਆਂ ਕੁੜੀਆਂ ਨੂੰ ਆਪਣੇ ਧਰਮ ਜਾਂ ਕਲਚਰ ਦਾ ਕੱਖ ਵੀ ਪਤਾ ਨਹੀਂ ਹੁੰਦਾ ਤੇ ਦੂਜਾ ਉਹ ਆਪਣੇ ਮਾਪਿਆਂ ਦੀ ਸ਼ਰਾਬ ਤੇ ਬੀਅਰ ਚੋਰੀ ਕਰ ਕੇ ਪੀਣ ਦੀਆਂ ਸ਼ੌਕੀਨ ਹੁੰਦੀਆਂ ਹਨ । ਇਸ ਕਰ ਕੇ ਪਾਕਿਸਤਾਨੀ ਮੁਸਲਮਾਣ ਮੁੰਡੇ ਸਕੂਲਾਂ, ਯੂਨੀਵਰਸਿਟੀਆਂ, ਸਟੋਰਾਂ ਤੇ ਮਾਰਕੀਟਾਂ ਵਿਚ ਕੜੇ ਵਾਲੀਆਂ ਕੁੜੀਆਂ ਦੀ ਭਾਲ ਵਿਚ ਘੁੰਮਦੇ ਰਹਿੰਦੇ ਹਨ (ਸਿੱਖ ਕੁੜੀ ਦੀ ਸੌਖੀ ਪਛਾਣ ਉਹ ਕੜੇ ਤੋਂ ਕਰ ਲੈਂਦੇ ਹਨ) । ਇਕ ਹੋਰ ਖ਼ਤਰਨਾਕ ਗੱਲ ਇਹ ਵੀ ਹੈ ਕਿ ਮੌਲਵੀ ਮੁਸਲਮਾਣ ਕੁੜੀਆਂ ਨੂੰ ਵੀ ਆਖਦੇ ਹਨ ਕਿ ਉਹ ਸਿੱਖ ਕੁੜੀਆਂ ਨੂੰ ਦੋਸਤ ਬਣਾ ਕੇ ਆਪਣੇ ਭਰਾਵਾਂ ਨਾਲ ਫਸਣ ਵਿਚ ਮਦਦ ਕਰਨ ਤੇ ਸਵਰਗ ਵਿਚ ਥਾਂ ਬਣਾਉਣ । ਪਿੱਛੇ ਜਿਹੇ ਅਜਿਹੀ ਸਾਜਿਸ਼ ਵਾਲਾ ਇਕ ਮੁਸਲਿਮ ਸਰਕੁਲਰ ਵੀ ਫੜਿਆ ਗਿਆ ਸੀ ਪਰ ਫਿਰ ਵੀ ਮਾਪਿਆਂ ਨੂੰ ਅਕਲ ਨਹੀਂ ਆਈ । ਸਿਰਫ਼ ਪਾਕਿਸਤਾਨੀ ਹੀ ਨਹੀਂ ਬਲਕਿ ਹੁਣ ਤਾਂ ਕਾਲੇ ਵੀ ਸਿੱਖ ਕੁੜੀਆਂ ਦੀ ਸਾਈਕਾਲੋਜੀ ਜਾਣ ਚੁਕੇ ਹਨ । ਸਿੱਖਾਂ ਦੀਆਂ ਪਾਰਟੀਆਂ ਦੇ ਮੌਕੇ ਤੇ ਕਾਲਿਆਂ ਨੂੰ ਗੇਟਾਂ ਤੇ ''ਬਾਊਂਸਰ'' ਰਖਿਆ ਹੁੰਦਾ ਹੈ । ਕਈ ਕਾਲੇ ਪਛਾਣ ਕਰ ਲੈਂਦੇ ਹਨ ਕਿ ਕਿਹੜੀ ਕੁੜੀ ਸੌਖੀ ਫਸ ਸਕਦੀ ਹੈ । ਉਹ ਅਜਿਹੀ ਕੁੜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦੇਂਦੇ ਹਨ । ਕਈ ਕਾਲੇ ਤਾਂ ਧੱਕੇ ਨਾਲ ਸਿੱਖ ਕੁੜੀਆਂ ਦਾ ਰਾਹ ਰੋਕ ਕੇ ਫਸਾਉਂਦੇ ਵੀ ਸੁਣੇ ਗਏ ਹਨ । ਕਈ ਕਾਲੇ ਧੱਕੇ ਨਾਲ ਪੰਜਾਬੀਆਂ ਦੀਆਂ ਨਾਚ ਪਾਰਟੀਆਂ ਵਿਚ ਵੀ ਵੜ ਜਾਂਦੇ ਹਨ ਤੇ ਕੁੜੀਆਂ ਨਾਲ ਜਬਰੀ ਨੱਚਣ ਲਗ ਪੈਂਦੇ ਹਨ ਤੇ ਕਿਸੇ ਬੁਜ਼ਦਿਲ ਸਿੱਖ/ਪੰਜਾਬੀ ਦੀ ਜੁਰਅਤ ਨਹੀਂ ਪੈਂਦੀ ਕਿ ਉਸ ਕਾਲੇ ਨੂੰ ਉਥੋਂ ਕੱਢ ਸਕੇ । ਅੱਜ ਅੱਧੀ ਤੋਂ ਵਧ ਪਨੀਰੀ ਖ਼ਤਮ ਹੋ ਚੁਕੀ ਹੈ, ਬਾਕੀ ਕੰਮ ਅਗਲੇ 20-25 ਸਾਲਾਂ ਵਿਚ ਮੁੱਕ ਜਾਵੇਗਾ । ਜੇ ਮਾਪਿਆਂ ਨੇ ਇਸ ਦਾ ਇਲਾਜ ਕਰਨ ਦੀ ਕੋਸ਼ਿਸ਼ ਨਾ ਕੀਤੀ ਤਾਂ ਇੰਗਲੈਂਡ, ਅਤੇ ਉਸ ਤੋਂ 20 ਕੁ ਸਾਲ ਮਗਰੋਂ ਯੂਰਪ, ਕਨੇਡਾ, ਅਮਰੀਕਾ ਤੇ ਅਸਟਰੇਲੀਆ ਵਿਚ ਸਿੱਖੀ ਦਾ ਭਵਿੱਖ ਧੁੰਧਲਾ ਹੀ ਹੈ । ਜੇ ਸਿੱਖਾਂ ਨੇ ਬਚਾਅ ਕਰਨਾ ਹੈ ਤਾਂ ਹਰ ਗੁਰਦੁਆਰੇ ਦੇ ਨਾਲ ਇਕ ਨਰਸਰੀ ਤੇ ਜੂਨੀਅਰ ਸਕੂਲ ਤੇ ਜੇ ਹੋ ਸਕੇ ਤਾਂ ਹਾਈ ਸਕੂਲ ਵੀ ਖੋਲ੍ਹਿਆ ਜਾਵੇ । ਅਜਿਹੇ ਸਕੂਲਾਂ ਵਿਚ ਧਰਮ ਤੇ ਕਲਚਰ ਦੀ ਪੜ੍ਹਾਈ ਵਧੇਰੇ ਜ਼ਰੂਰੀ ਹੈ । ਬੱਚਿਆਂ ਨੂੰ ਸਦਾਚਾਰ (ੰ੍ਰੌਅਲ਼ ੲਦੁਚੳਟੋਿਨ) ਦੀ ਸਿਖਿਆ ਦੇਣੀ ਬੜੀ ਜ਼ਰੂਰੀ ਹੈ । ਗੁਰਦੁਆਰਿਆਂ ਦੇ ਨਾਲ ਜਿਮ, ਸਪੋਟਰਸ ਸੈਂਟਰ, ਸੋਸ਼ਲ ਸੈਂਟਰ ਵੀ ਬਣਾਉਣੇ ਚਾਹੀਦੇ ਹਨ । ਬੱਚਿਆਂ ਨੂੰ ਆਪਣੀ ਵਖਰੀ ਹਸਤੀ ਦਾ ਅਹਿਸਾਸ ਕਰਵਾਉਣਾ ਬੜਾ ਜ਼ਰੂਰੀ ਹੈ । ਬੱਚਿਆਂ ਵਾਸਤੇ ''ਗੁਰਮਤ ਟਰੇਨਿੰਗ ਕੈਂਪ'' ਵੀ ਜ਼ਰੂਰੀ ਹਨ । ਬੱਚਿਆਂ ਨੂੰ ਪੰਜਾਬੀ ਪੰਜਾਬੀ ਪਹਿਰਾਵੇ ਨਾਲ, ਪੰਜਾਬੀ ਜ਼ਬਾਨ ਨਾਲ ਜੋੜਨਾ ਵੀ ਬੜਾ ਜ਼ਰੂਰੀ ਹੈ । ਕੁੜੀਆਂ ਨੂੰ ਯੂਨੀਵਰਸਿਟੀਆਂ ਦੀ ਥਾਂ ਘਰ ਵਿਚ ''ਓਪਨ ਯੂਨੀਵਰਸਿਟੀ'' ਰਾਹੀਂ ਘਰਾਂ ਵਿਚ ਬਿਠਾ ਕੇ ਪੜ੍ਹਾਉਣਾ ਚਾਹੀਦਾ ਹੈ । ਜੇ ਅਸੀਂ ਇਹ ਨਹੀਂ ਕਰ ਸਕਦੇ ਤਾਂ ਭੁੱਲ ਜਾਈਏ ਕਿ ਸਾਡੀਆਂ ਕੁੜੀਆਂ ਸਿੱਖ ਰਹਿਣਗੀਆਂ । ਸਿੱਖ ਕੁੜੀਆਂ ਨੂੰ ਮੁਸਲਮਾਨਾਂ, ਕਾਲਿਆਂ ਤੇ ਗੋਰਿਆਂ ਨਾਲ ਨਿਕਲਣ ਤੋਂ ਰੋਕਣ ਵਾਸਤੇ ਇਹ ਸਾਰਾ ਕੁਝ ਜ਼ਰੂਰੀ ਹੈ । ਮੈਂ ਬਜ਼ਾਤੇ-ਖ਼ੁਦ ਚੜ੍ਹਦੀ ਕਲਾ ਵਿਚ ਜੀਣ ਦਾ ਆਦੀ ਹਾਂ ਪਰ ਮੈਂ ਸੱਚ ਤੋਂ ਭੱਜਣ ਵਾਲਾ ਵੀ ਨਹੀਂ ਹਾਂ । ਸ਼ਾਇਰ ਇਕਬਾਲ ਦੇ ਲਫ਼ਜ਼ ਹਨ: ਨਾ ਸੰਭਲੋਗੇ ਤੋ ਮਿਟ ਜਾਓਗੇ ਐ ਹਿੰਦੋਸਤਾਂ ਵਾਲੋ ਤੁਨ੍ਹਾਰੀ ਦਾਸਤਾਂ ਤਕ ਭੀ ਨਾ ਹੋਗੀ ਦਾਸਤਾਨੋਂ ਮੇਂ । (ਇਸ ਵਿਚ ''ਐ ਹਿੰਦੋਸਤਾਂ ਵਾਲੋ'' ਦੀ ਥਾਂ ''ਐ ਸਿੱਖ ਲੋਗੋ'' ਕਰ ਲਓ ਤਾਂ ਇਹ ਸਾਡੇ ਤੇ ਢੁਕਦਾ ਹੈ)।

 [ Top ]

 

Comments  

 
#1 mandeep gill 2008-07-18 19:40 tuhanu kidan pta ke t.v te sex te chuma chati de sciene chalde aa??? menu pta ni c par hun tuhade ton jroor pta lag gya…baki rahi gal sikh dharam di… tusi u.k de ona loka di gal karde ho jehrhe kafi der ton othe rende han… te ohna lokan bare ki khyal aa jehre india wich gurduaryan wich pathi ne te amrit shak ke bethe ne par sharab pike te meat khake gurduaryan wich path karde ne… eh lok tan fer v hadh bhanke kmaunde ne oh tan oh v ni kar sakde te fer v ona diya kuriyan nikal jandiyan…sikhi da parchar v ajjkal dhanda ban chukya… gurduare wich bethe pathi paisyan lyi path karde ne… ohna lyi eh ik dhanda wa paise kmaun da… je eh lok amrit shak ke amrit di kadar ni kar sakde te edan de gande kam karde ne tan mera khyal hai oh lok jyada sahi ne jo jean pake te wal katake firde ne…ghar bethke open universty ch parna imposible aa.. ena practical meterial te jo kuch teacher ne samjauna oh asi books vicho ni sikh sakde..
 
 
#2 mandeep gill 2008-07-18 19:50 je ghar bethke books vicho study kar sakde han tan fer tusi ki kar rahe ho???? tuhadi v koi lorh ni parchar karan di dharam bare kionke sariyan gallan tan guru granth sahib vich ne asin othon parh sakde aa… te ik gal hor je tusi kende ho kuri nu ghar banke bithauna chaida hai jidan tusi kiha ke uni ni bhejna chahida te kam te v ni bhejna chahida… je tusi eh dekh chuke ho ke bahar shpes te uni wich ki hunda hai tan thonu ik nazar gurduaryan te v marni chahidi aa ke othe lok ki karde ne… othe v tan 60% munde kuriyan sheran hi aunde aa… te sewadar kehra ghat ne oh tan ona mundya ton v agge ne.. te upar wale pathi ona de v pio ne… fer tan tusi eh v kahoge ke gurduara sahib na ao ghar bethke path karna chahida kuri nu hena???? baki bahar wale deshan nu shado pehlan india wich jhaati maro othe ki ki hunda… ona nu sudharan di lorh aa…fer bahrle mulak v sudhar jange… main awda email adres dita aa.. hope tuhada reply cheti miluga… waheguru ji ka khalsa waheguru ji ki fateh!
 

Login to post a comment.
If you are not registered at eSikh.com you can do it right now for FREE and get all the advantages our website offers.

Login | Register Free